JALANDHAR WEATHER

ਪਾਕਿਸਤਾਨ: ਹਵਾ ਦੀ ਵਿਗੜੀ ਗੁਣਵੱਤਾ ਕਾਰਨ ਸਕੂਲ ਇਕ ਹਫ਼ਤੇ ਲਈ ਬੰਦ

ਲਾਹੌਰ, 4 ਨਵੰਬਰ- ਖ਼ਤਰਨਾਕ ਹਵਾ ਦੀ ਗੁਣਵੱਤਾ ਕਾਰਨ ਪਾਕਿਸਤਾਨ ਦੀ ਸੱਭਿਆਚਾਰਕ ਰਾਜਧਾਨੀ ਲਾਹੌਰ ਵਿਚ ਪ੍ਰਾਇਮਰੀ ਸਕੂਲਾਂ ਨੂੰ ਇਕ ਹਫ਼ਤੇ ਲਈ ਬੰਦ ਕਰ ਦਿੱਤਾ ਗਿਆ ਹੈ। ਲਾਹੌਰ ਵਿਚ ਹਵਾ-ਗੁਣਵੱਤਾ ਸੂਚਕਾਂਕ ਹਫ਼ਤੇ ਦੇ ਅੰਤ ਵਿੱਚ 1,000 ਨੂੰ ਪਾਰ ਕਰ ਗਿਆ, ਜੋ ਕਿ ਪਾਕਿਸਤਾਨ ਵਿਚ ਰਿਕਾਰਡ ਉੱਚਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕੁਝ ਖੇਤਰਾਂ ਵਿਚ ਨਿਰਮਾਣ ਕਾਰਜਾਂ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ ਅਤੇ ਧੂੰਆਂ ਛੱਡਣ ਵਾਲੇ ਵਾਹਨਾਂ ਦੇ ਮਾਲਕਾਂ ਨੂੰ ਜ਼ੁਰਮਾਨਾ ਲਗਾਇਆ ਹੈ। ਪੰਜਾਬ ਵਾਤਾਵਰਣ ਸੁਰੱਖਿਆ ਵਿਭਾਗ ਨੇ ਕਿਹਾ ਕਿ ਹਵਾ ਵਿਚ ਪੀ.ਐਮ. 2.5 ਜਾਂ ਛੋਟੇ ਕਣਾਂ ਦੀ ਗਾੜ੍ਹਾਪਣ 450 ਦੇ ਨੇੜੇ ਪਹੁੰਚ ਗਈ ਹੈ, ਜੋ ਖ਼ਤਰਨਾਕ ਮੰਨੀ ਜਾਂਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ