ਦਿੜ੍ਹਬਾ ਦੇ ਵਾਰਡ ਨੰਬਰ 5 ਤੋਂ ਜਸਪ੍ਰੀਤ ਕੌਰ ਬਿਨਾਂ ਮੁਕਾਬਲਾ ਜੇਤੂ
ਦਿੜ੍ਹਬਾ ਮੰਡੀ (ਸੰਗਰੂਰ), 14 ਦਸੰਬਰ (ਹਰਬੰਸ ਸਿੰਘ ਛਾਜਲੀ)-ਨਗਰ ਪੰਚਾਇਤ ਦਿੜ੍ਹਬਾ ਦੇ ਵਾਰਡ ਨੰਬਰ 5 ਤੋਂ ਜਸਪ੍ਰੀਤ ਕੌਰ ਪਤਨੀ ਅਵਤਾਰ ਸਿੰਘ ਐਮ.ਸੀ. ਦੀ ਚੋਣ ਬਿਨਾਂ ਮੁਕਾਬਲਾ ਜੇਤੂ ਰਹੇ। ਜਸਪ੍ਰੀਤ ਕੌਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਹੈ। ਜਦ ਕਿ ਪਰਮਜੀਤ ਕੌਰ ਪਤਨੀ ਰਾਜਦੀਪ ਸਿੰਘ ਆਜ਼ਾਦ ਉਮੀਦਵਾਰ ਸੀ। ਪਰਮਜੀਤ ਕੌਰ ਨੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। ਨਗਰ ਪੰਚਾਇਤ ਦੇ ਕੁਲ 13 ਵਾਰਡ ਹਨ।