JALANDHAR WEATHER

ਭਾਜਪਾ ਸਿਰਫ਼ ਸਾਡਾ ਵਿਰੋਧ ਕਰ ਸਕਦੀ ਹੈ, ਹੋਰ ਕੁਝ ਨਹੀਂ- ਸੰਜੇ ਸਿੰਘ

ਨਵੀਂ ਦਿੱਲੀ, 31 ਦਸੰਬਰ- ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਭਾਜਪਾ ਪੁਜਾਰੀਆਂ ਅਤੇ ਗ੍ਰੰਥੀਆਂ ਦੇ ਖਿਲਾਫ਼ ਮੈਦਾਨ ’ਚ ਕਿਉਂ ਉਤਰੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ‘ਭਾਰਤੀ ਝਗੜਾ ਪਾਰਟੀ’ ਹਨ। ਅਰਵਿੰਦ ਕੇਜਰੀਵਾਲ ਨੇ ਸਕੀਮ ਦਾ ਐਲਾਨ ਕੀਤਾ ਹੈ, ਉਹ 22 ਭਾਜਪਾ ਸ਼ਾਸਤ ਰਾਜਾਂ ਵਿਚ ਇਸ ਨੂੰ ਕਿਉਂ ਨਹੀਂ ਲਾਗੂ ਕਰ ਸਕਦੇ? ਉਨ੍ਹਾਂ ਨੇ ਮਹਿਲਾ ਸਨਮਾਨ ਯੋਜਨਾ, ਬੱਸਾਂ ਵਿਚ ਔਰਤਾਂ ਲਈ ਮੁਫ਼ਤ ਸਫ਼ਰ, ਮੁਫ਼ਤ ਬਿਜਲੀ, ਮੁਫ਼ਤ ਪਾਣੀ ਦਾ ਵਿਰੋਧ ਕੀਤਾ, ਭਾਜਪਾ ਸਿਰਫ਼ ਸਾਡਾ ਵਿਰੋਧ ਕਰ ਸਕਦੀ ਹੈ, ਉਨ੍ਹਾਂ ਕੋਲ ਹੋਰ ਕੋਈ ਕੰਮ ਨਹੀਂ ਹੈ। ਉਨ੍ਹਾਂ ਨੂੰ ਇਹ ਯੋਜਨਾ ਉਨ੍ਹਾਂ 22 ਰਾਜਾਂ ਵਿਚ ਲਾਗੂ ਕਰਨੀ ਚਾਹੀਦੀ ਹੈ, ਜਿਥੇ ਉਨ੍ਹਾਂ ਦਾ ਸ਼ਾਸਨ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ