
ਸ਼ੁਤਰਾਣਾ (ਪਟਿਆਲਾ), 14 ਜਨਵਰੀ (ਬਲਦੇਵ ਸਿੰਘ ਮਹਿਰੋਕ)-ਢਾਬੀਗੁੱਜਰਾਂ ਖਨੌਰੀ ਸਰਹੱਦ ਉੱਪਰ ਚੱਲ ਰਹੇ ਕਿਸਾਨ ਅੰਦੋਲਨ ਵਿਚ ਕਿਸਾਨ ਆਗੂਆਂ ਵਲੋਂ ਨਵਾਂ ਮੋੜ ਦਿੱਤਾ ਜਾ ਰਿਹਾ ਹੈ, ਜਿਸ ਵਿਚ ਕੱਲ੍ਹ ਨੂੰ 111 ਕਿਸਾਨਾਂ ਦਾ ਜਥਾ ਮਰਨ ਵਰਤ ਉੱਤੇ ਬੈਠੇਗਾ। ਇਸ ਸਬੰਧੀ ਕਿਸਾਨ ਆਗੂ ਅਭਿਮਨਿਊ ਕੋਹਾੜ, ਗੁਰਿੰਦਰ ਸਿੰਘ ਭੰਗੂ, ਇੰਦਰਜੀਤ ਸਿੰਘ ਕੋਟਬੁੱਢਾ ਤੇ ਬਲਦੇਵ ਸਿੰਘ ਸਿਰਸਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੱਲ੍ਹ ਨੂੰ 111 ਕਿਸਾਨਾਂ ਦਾ ਜਥਾ ਇਸ ਮੋਰਚੇ ਵਿਚ ਬਾਰਡਰ ਦੀ ਕੰਧ ਦੇ ਕੋਲ ਮਰਨ ਵਰਤ ਉੱਤੇ ਬੈਠੇਗਾ ਤੇ ਉਸ ਜਥੇ ਦੀ ਅਗਵਾਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚੇ ਦਾ ਸੀਨੀਅਰ ਆਗੂ ਕਰੇਗਾ ਤੇ ਇਹ ਜਥਾ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਮਰਨ ਵਰਤ 'ਤੇ ਬੈਠੇਗਾ।