JALANDHAR WEATHER
ਸ਼ਰਧਾਲੂ ਪਰਿਵਾਰ ਵਲੋਂ ਸ੍ਰੀ ਦਰਬਾਰ ਸਾਹਿਬ ਸਰੋਵਰ ਲਈ ਸੁਨਹਿਰੀ ਰੰਗ ਦੀ ਬੇੜੀ ਭੇਟ

 ਅੰਮ੍ਰਿਤਸਰ, 26 ਜਨਵਰੀ (ਜਸਵੰਤ ਸਿੰਘ ਜੱਸ) - ਸ੍ਰੀ ਦਰਬਾਰ ਸਾਹਿਬ ਵਿਖੇ ਸਰੋਵਰ ਦੇ ਜਲ ਦੀ ਸਫ਼ਾਈ ਆਦਿ ਲਈ ਇਕ ਸ਼ਰਧਾਲੂ ਪਰਿਵਾਰ ਵਲੋਂ ਭੇਟ ਕੀਤੀ ਗਈ ਸੁਨਹਿਰੇ ਰੰਗ ਦੀ ਬੇੜੀ ਅੱਜ ਸਵੇਰੇ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਵਲੋਂ ਅਰਦਾਸ ਕਰਨ ਉਪਰੰਤ ਛਬੀਲ ਬਾਬਾ ਦੀਪ ਸਿੰਘ ਜੀ ਪਰਿਕਰਮਾ ਵਾਲੀ ਸਾਈਡ ਤੋਂ ਜੈਕਾਰਿਆਂ ਦੀ ਗੂੰਜ ਵਿਚ ਸੰਗਤਾਂ ਦੀ ਹਾਜ਼ਰੀ ਦੌਰਾਨ ਸਰੋਵਰ ਵਿਚ ਉਤਾਰੀ ਗਈ। ਇਸ ਮੌਕੇ ਸੰਗਤਾਂ ਵਲੋਂ ਸੁਨਹਿਰੀ ਰੰਗ ਦੇ ਬੇੜੇ ਦੇ ਨਾਲ ਦੋ ਚੱਪੂ ਅਤੇ ਸੁਨਹਿਰੀ ਰੰਗ ਦੇ ਹੀ ਸਰੋਵਰ ਦੀ ਸਾਫ਼ ਸਫ਼ਾਈ ਕਰਨ ਵਾਲੇ ਜਾਲੇਦਾਰ ਵੀ ਸਨ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਰੂਬੀ ਅਟਾਰੀ ਅਤੇ ਹੋਰ ਸੰਗਤਾਂ ਵੀ ਹਾਜ਼ਰ ਸਨ। ਜਾਣਕਾਰੀ ਅਨੁਸਾਰ ਇਸ ਬੇੜੀ ਉੱਪਰ ਸੁਨਹਿਰੀ ਰੰਗ ਦੇ ਪਿੱਤਲ ਦੀ ਵਰਤੋਂ ਕੀਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ