JALANDHAR WEATHER

ਪਿੰਡ ਮੋਹੀ ਵਿਖੇ ਆਵਾਰਾ ਕੁੱਤਿਆਂ ਨੇ ਮਾਸੂਮ ਬੱਚੇ 'ਤੇ ਕੀਤਾ ਹਮਲਾ, ਹੋਈ ਮੌਤ

ਗੁਰੂਸਰਸੁਧਾਰ, 24 ਮਾਰਚ (ਜਗਪਾਲ ਸਿੰਘ ਸਿਵੀਆਂ, ਬਲਵਿੰਦਰ ਸਿੰਘ ਧਾਲੀਵਾਲ)-ਥਾਣਾ ਸੁਧਾਰ ਅਧੀਨ ਪੈਂਦੇ ਪਿੰਡ ਮੋਹੀ ਦੇ ਕਿਸਾਨ ਸਰਬਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਦੇ ਖੇਤਾਂ ਵਿਖੇ ਆਲੂਆਂ ਦੀ ਪੁਟਾਈ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਸ਼ੰਕਰ ਸ਼ਾਹ ਦੇ ਪੋਤੇ ਜੋ ਕਿ ਖੇਤਾਂ ਨਾਲ ਲੱਗਦੀ ਸੜਕ 'ਤੇ ਖੇਡ ਰਿਹਾ ਸੀ, ਉਸ ਉਤੇ ਆਵਾਰਾ ਕੁੱਤਿਆਂ ਨੇ ਹਮਲਾ ਕਰਦਿਆਂ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜਦੋਂ ਪਿੰਡ ਦੇ ਲੋਕਾਂ ਅਤੇ ਖੇਤਾਂ ਵਿਚ ਕੰਮ ਕਰਦੇ ਮ੍ਰਿਤਕ ਦੇ ਦਾਦਾ-ਦਾਦੀ ਨੇ ਇਹ ਦੇਖਿਆ ਤਾਂ ਉਹ ਮੌਕੇ 'ਤੇ ਪਹੁੰਚੇ ਅਤੇ ਕੁੱਤਿਆਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਇਲਾਜ ਦੌਰਾਨ ਪੰਡੋਰੀ ਹਸਪਤਾਲ ਮੁੱਲਾਂਪੁਰ ਲਿਜਾਂਦੇ ਸਮੇਂ ਰਸਤੇ ਵਿਚ ਮੌਤ ਹੋ ਗਈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ