ਪਹਿਲਗਾਮ ਹਮਲਾ: ਏਅਰ ਇੰਡੀਆ ਨੇ ਸ੍ਰੀਨਗਰ ਤੋਂ ਦਿੱਲੀ ਤੇ ਮੁੰਬਈ ਲਈ ਦੋ ਵਾਧੂ ਉਡਾਣਾਂ ਦਾ ਕੀਤਾ ਐਲਾਨ

ਨਵੀਂ ਦਿੱਲੀ, 23 ਅਪ੍ਰੈਲ- ਪਹਿਲਗਾਮ ਨੇੜੇ ਬਾਈਸਰਨ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਜਿਸ ਵਿਚ 26 ਲੋਕ ਮਾਰੇ ਗਏ ਸਨ, ਏਅਰ ਇੰਡੀਆ ਨੇ ਅੱਜ ਸ਼੍ਰੀਨਗਰ ਤੋਂ ਦਿੱਲੀ ਅਤੇ ਮੁੰਬਈ ਲਈ ਦੋ ਵਾਧੂ ਉਡਾਣਾਂ ਦਾ ਐਲਾਨ ਕੀਤਾ। ਮੌਜੂਦਾ ਹਾਲਾਤ ਦੇ ਮੱਦੇਨਜ਼ਰ, ਏਅਰ ਇੰਡੀਆ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਇਸ ਸੰਬੰਧੀ ਜਾਣਕਾਰੀ ਦਿੱਤੀ।