ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵਲੋਂ ਐਡਵਾਈਜਰੀ ਜਾਰੀ
ਅੰਮ੍ਰਿਤਸਰ , 10 ਮਈ (ਗੁਰਪ੍ਰੀਤ ਸਿੰਘ ਢਿੱਲੋਂ ) -ਡੀ.ਸੀ. ਅੰਮ੍ਰਿਤਸਰ ਨੇ ਐਡਵਾਈਜਰੀ ਜਾਰੀ ਕਿਹਾ ਹੈ ਕਿ ਜ਼ਿਲਾ ਵਾਸੀਉ ਘਬਰਾਓ ਨਾ। ਸਾਇਰਨ ਵੱਜ ਰਿਹਾ ਹੈ ਕਿਉਂਕਿ ਅਸੀਂ ਰੈੱਡ ਅਲਰਟ ਹੇਠ ਹਾਂ। ਪਹਿਲਾਂ ਵਾਂਗ ਲਾਈਟਾਂ ਬੰਦ ਰੱਖੋ, ਖਿੜਕੀਆਂ ਤੋਂ ਦੂਰ ਚਲੇ ਜਾਓ। ਬਿਜਲੀ ਸਪਲਾਈ ਮੁੜ ਸ਼ੁਰੂ ਕਰਨ ਲਈ ਤਿਆਰ ਹੋਣ 'ਤੇ ਅਸੀਂ ਤੁਹਾਨੂੰ ਸੂਚਿਤ ਕਰਾਂਗੇ।