ਦੱਖਣੀ ਭਾਰਤ ਦੇ ਦਿੱਗਜ ਅਦਾਕਾਰ ਰਾਜੇਸ਼ ਦਾ ਦਿਹਾਂਤ, 150 ਤੋਂ ਵੱਧ ਫਿਲਮਾਂ ਵਿਚ ਕੀਤਾ ਕੰਮ

ਚੇਨਈ , 29 ਮਈ - ਤਾਮਿਲ ਸਿਨੇਮਾ ਦੇ ਦਿੱਗਜ ਅਦਾਕਾਰ ਰਾਜੇਸ਼ ਦਾ ਚੇਨਈ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਅੱਜ ਸਵੇਰੇ ਅਚਾਨਕ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦੀ ਪਤਨੀ ਜੋਨ ਸਿਲਵੀਆ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ। ਉਨ੍ਹਾਂ ਦੀ ਇਕ ਧੀ ਅਤੇ ਇਕ ਪੁੱਤਰ ਦਿਵਿਆ ਅਤੇ ਦੀਪਕ ਹਨ। ਰਾਜੇਸ਼ ਦੀ ਦੇਹ ਨੂੰ ਚੇਨਈ ਦੇ ਰਾਮਪੁਰਮ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਜਨਤਾ ਦੇ ਅੰਤਿਮ ਦਰਸ਼ਨ ਲਈ ਰੱਖਿਆ ਗਿਆ ਹੈ। ਫਿਲਮ ਇੰਡਸਟਰੀ ਅਤੇ ਪ੍ਰਸ਼ੰਸਕ ਉਨ੍ਹਾਂ ਦੇ ਅਚਾਨਕ ਦਿਹਾਂਤ 'ਤੇ ਸਦਮੇ ਅਤੇ ਸੋਗ ਵਿਚ ਹਨ। ਰਜਨੀਕਾਂਤ ਨੇ ਆਪਣੀ ਪਾਈ ਪੋਸਟ 'ਚ ਲਿਖਿਆ ਕਿ ਮੇਰੇ ਕਰੀਬੀ ਦੋਸਤ, ਅਦਾਕਾਰ ਰਾਜੇਸ਼ ਦੀ ਬੇਵਕਤੀ ਮੌਤ ਦੀ ਖ਼ਬਰ ਨੇ ਮੈਨੂੰ ਬਹੁਤ ਦੁਖੀ ਕੀਤਾ। ਉਹ ਇਕ ਸ਼ਾਨਦਾਰ ਵਿਅਕਤੀ ਸਨ, ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ।