ਦੋਰਾਹਾ ਦੇ ਨੌਜਵਾਨ ਦੀ ਹਿਮਾਚਲ 'ਚ ਮੌਤ

ਦੋਰਾਹਾ, 3 ਜੂਨ (ਮਨਜੀਤ ਸਿੰਘ ਗਿੱਲ)-ਦੋਰਾਹਾ ਦੇ ਇਕ ਨੌਜਵਾਨ ਦੀ ਹਿਮਾਚਲ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਨੌਜਵਾਨ ਕਾਫੀ ਸਮੇਂ ਤੋਂ ਘਰੋਂ ਚਲਾ ਗਿਆ ਸੀ ਅਤੇ ਉਹ ਕੁਝ ਦਿਨ ਪਹਿਲਾਂ ਹੀ ਹਿਮਾਚਲ ਪ੍ਰਦੇਸ਼ ਵਿਚ ਘੁੰਮਣ ਗਿਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਹਿਮਾਚਲ ਵਿਚ ਇਕ ਗੱਡੀ ਪੁਲ ਤੋਂ ਥੱਲੇ ਡਿੱਗ ਗਈ, ਜਿਸ ਵਿਚ ਇਹ ਨੌਜਵਾਨ ਵੀ ਸ਼ਾਮਿਲ ਸੀ। ਗੱਡੀ ਵਿਚ ਸਵਾਰ ਹੋਰ ਕੁਝ ਵਿਅਕਤੀਆਂ ਦੀ ਵੀ ਮੌਤ ਹੋਈ ਹੈ ਅਤੇ ਇਸ ਵਿਚ ਦੋਰਾਹਾ ਦਾ ਇਹ ਨੌਜਵਾਨ ਵੀ ਸ਼ਾਮਿਲ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਦਾ ਇਕ ਮੈਂਬਰ ਹਿਮਾਚਲ ਪ੍ਰਦੇਸ਼ ਵਿਚ ਹੋਈ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਚਲਾ ਗਿਆ ਹੈ ਅਤੇ ਉਸਦੇ ਆਉਣ ਉਪਰੰਤ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।