11 ਸਾਲਾਂ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਇਕ ਵੀ ਖੁੱਲ੍ਹੀ ਪ੍ਰੈਸ ਕਾਨਫ਼ਰੰਸ ਕਿਉਂ ਨਹੀਂ ਕੀਤੀ?- ਜੈਰਾਮ ਰਮੇਸ਼

nvIN id`lI, 8 ਜੂਨ - ਕਾਂਗਰਸ ਦੇ ਸੰਸਦ ਮੈਂਬਰ ਜੈਰਾਮ ਰਮੇਸ਼ ਕਹਿੰਦੇ ਹਨ, "ਇਕੋ ਮੁੱਦਾ ਇਹ ਹੈ ਕਿ 11 ਸਾਲਾਂ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਮੀਡੀਆ ਤੋਂ ਸਵਾਲਾਂ ਦੇ ਜਵਾਬ ਦੇਣ ਲਈ ਇਕ ਵੀ ਖੁੱਲ੍ਹੀ ਪ੍ਰੈਸ ਕਾਨਫ਼ਰੰਸ ਕਿਉਂ ਨਹੀਂ ਕੀਤੀ। 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਵੱਡੀ ਗਿਣਤੀ ਵਿਚ ਇੰਟਰਵਿਊ ਕੀਤੇ ਸਨ, ਪਰ ਨਿਰਮਾਤਾ, ਨਿਰਦੇਸ਼ਕ, ਸੰਗੀਤ ਨਿਰਦੇਸ਼ਕ, ਸਕ੍ਰਿਪਟ ਲੇਖਕ, ਮੁੱਖ ਅਦਾਕਾਰ ਅਤੇ ਕੈਮਰਾਮੈਨ ਸਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨ। ਇਹ ਪ੍ਰਧਾਨ ਮੰਤਰੀ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ। ਉਹ ਸੰਸਦ ਵਿਚ ਜਵਾਬ ਨਹੀਂ ਦਿੰਦੇ। ਉਹ ਸਾਰੀਆਂ ਪਾਰਟੀਆਂ ਦੀਆਂ ਮੀਟਿੰਗਾਂ ਵਿਚ ਸ਼ਾਮਲ ਨਹੀਂ ਹੁੰਦੇ... ਜੇਕਰ ਉਹ ਮੰਨਦੇ ਹਨ ਕਿ ਮੀਡੀਆ ਸਾਡੇ ਲੋਕਤੰਤਰ ਦਾ ਇਕ ਮਹੱਤਵਪੂਰਨ ਸਾਧਨ ਹੈ, ਤਾਂ ਉਹ ਖੁੱਲ੍ਹੀ ਇੰਟਰਵਿਊ ਕਿਉਂ ਨਹੀਂ ਲੈਂਦੇ?..."