ਸ਼ੂਕਦੀ ਆਈ ਸਕਾਰਪੀਓ ਬਣੀ ਕਾਲ, ਗੱਡੀ ਸਵਾਰ ਦੋ ਜਣਿਆਂ ਅਤੇ ਇਕ ਔਰਤ ਦੀ ਗਈ ਜਾਨ

ਪਠਾਨਕੋਟ/ਮਾਧੋਪੁਰ, 8 ਜੂਨ (ਵਿਨੋਦ, ਮਹਿਰਾ) - ਨੌਜਵਾਨਾਂ ਕੋਲੋਂ ਬੇਕਾਬੂ ਹੋਈ ਸਕਾਰਪੀਓ ਨੇ ਦੋ ਔਰਤਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਜਿਸ ਤੋਂ ਬਾਅਦ ਸਕਾਰਪੀਓ ਕੰਧ ਨਾਲ ਜਾ ਟਕਰਾਈ, ਜਦਕਿ ਇਕ ਔਰਤ ਸਣੇ 3 ਜਣੇ ਜ਼ਖ਼ਮੀ ਹੋ ਗਏ। ਹਾਦਸੇ ਵਿਚ ਇਕ ਔਰਤ ਤੇ ਸਕਾਰਪੀਓ ਵਿਚ ਬੈਠੇ 2 ਜਣਿਆਂ ਦੀ ਮੌਤ ਹੋ ਗਈ। ਸਕਾਰਪੀਓ ਵਿਚ ਕੁੱਲ 4 ਲੋਕ ਸਵਾਰ ਸਨ।