ਨਾਭਾ ਇਲਾਕੇ ਵਿਚ ਮੀਂਹ ਪੈਣ ਨਾਲ ਮੌਸਮ ਹੋਇਆ ਖੁਸ਼ਗਵਾਰ

ਨਾਭਾ, 15 ਜੂਨ (ਕਰਮਜੀਤ ਸਿੰਘ) - ਬੀਤੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਅੱਜ ਨਾਭਾ ਨਿਵਾਸੀਆਂ ਨੂੰ ਸਵੇਰ ਤੋਂ ਪੈ ਰਹੇ ਮੀਹ ਕਾਰਨ ਨਿਜਾਤ ਮਿਲੀ ਅਤੇ ਮੌਸਮ ਖੁਸ਼ਗਵਾਰ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇਲਾਕੇ ਦੇ ਪਿੰਡਾਂ ਵਿਚ ਬਰਸਾਤ ਪੈਣ ਕਾਰਨ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਪਰਤ ਆਈ ਹੈ ਅਤੇ ਇਲਾਕੇ ਦੇ ਲੋਕ ਜੀਵ ਜੰਤੂ ਪੰਛੀ ਸਭ ਰਾਹਤ ਮਹਿਸੂਸ ਕਰ ਰਹੇ ਹਨ।