JALANDHAR WEATHER

ਅਟਾਰੀ ਸਰਹੱਦ ਦੇ ਨਜ਼ਦੀਕ ਬਦਮਾਸ਼ਾਂ ਤੇ ਪੁਲਿਸ ਦਰਮਿਆਨ ਹੋਇਆ ਮੁਕਾਬਲਾ

ਅਟਾਰੀ, (ਅੰਮ੍ਰਿਤਸਰ), 17 ਜੂਨ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਭਾਰਤ ਦੀ ਅਟਾਰੀ ਸਰਹੱਦ ’ਤੇ ਨਜ਼ਦੀਕ ਸਥਿਤ ਪੁਰਾਤਨ ਸਰਕਾਰੀ ਬਾਗ ਦੇ ਪਿਛਲੇ ਪਾਸੇ ਪਾਕਿਸਤਾਨ ਦੀ ਸਰਹੱਦ ਦੇ ਨਜ਼ਦੀਕ ਪੁਲਿਸ ਅਤੇ ਬਦਮਾਸ਼ਾਂ ਦਰਮਿਆਨ ਹੋਏ ਮੁਕਾਬਲੇ ਵਿਚ ਇਕ ਬਦਮਾਸ਼ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਜਾਣ ਬਾਰੇ ਸੂਚਨਾ ਪ੍ਰਾਪਤ ਹੋਈ ਹੈ। ਸਰਕਾਰੀ ਸੂਚਨਾ ਅਨੁਸਾਰ ਡੀ.ਐਸ.ਪੀ. ਅਟਾਰੀ ਸ ਲਖਵਿੰਦਰ ਸਿੰਘ ਕਲੇਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਬਦਮਾਸ਼ ਹਰਪ੍ਰੀਤ ਸਿੰਘ ਹੈਪੀ ਪੁੱਤਰ ਸੁੱਖਾ ਸਿੰਘ ਵਾਸੀ ਅਟਾਰੀ ਜੋ ਕਿ ਪਿਛਲੇ ਦਿਨੀਂ ਅਟਾਰੀ ਦੇ ਨੇੜੇ ਪਿੰਡ ਨੇਸ਼ਟਾ ਵਿਖੇ ਪੁਲਿਸ ਵਲੋਂ ਲਗਾਏ ਗਏ ਨਾਕੇ ਦੌਰਾਨ ਗੋਲੀਆਂ ਚਲਾਉਂਦਾ ਹੋਇਆ ਪੁਲਿਸ ਦੀ ਗ੍ਰਿਫਤ ਤੋਂ ਭੱਜ ਗਿਆ ਸੀ ਤੇ ਇਸ ਦੌਰਾਨ ਇਕ ਰਾਹਗੀਰ ਵਿਅਕਤੀ ਦੀ ਮੌਤ ਹੋ ਗਈ ਸੀ, ਜਿਸ ਦੀ ਭਾਲ ਵਿਚ ਸਥਾਨਕ ਪੁਲਿਸ ਘਰਿੰਡਾ ਦੀ ਪੁਲਿਸ ਪਾਰਟੀ ਉਸੇ ਦਿਨ ਤੋਂ ਹੀ ਹਰਪ੍ਰੀਤ ਸਿੰਘ ਹੈਪੀ ਦੀ ਗਿ੍ਰਫ਼ਤਾਰੀ ਲਈ ਪਿੱਛਾ ਕਰ ਰਹੀ ਸੀ ਤੇ ਅੱਜ ਉਕਤ ਬਦਮਾਸ਼ ਹਰਪ੍ਰੀਤ ਸਿੰਘ ਹੈਪੀ, ਜੋ ਕਿ ਭਾਰਤ ਪਾਕਿਸਤਾਨ ਸਰਹੱਦ ’ਤੇ ਭਾਰਤੀ ਅਟਾਰੀ ਸਰਹੱਦ ਦੇ ਨਜ਼ਦੀਕ ਬਾਗ ਦੇ ਪਿਛਲੇ ਪਾਸੇ ਲੁਕਿਆ ਹੋਇਆ ਸੀ ਤੇ ਪੁਲਿਸ ਨੇ ਘੇਰਾਬੰਦੀ ਕਰਕੇ ਇਸ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵਲੋਂ ਅੱਜ ਫਿਰ ਪੁਲਿਸ ’ਤੇ ਫਾਇਰਿੰਗ ਕੀਤੀ, ਜਿਸ ਦੇ ਬਚਾਅ ਲਈ ਪੁਲਿਸ ਵਲੋਂ ਵੀ ਸਾਹਮਣੇ ਬਦਮਾਸ਼ ਹੈਪੀ ’ਤੇ ਫਾਇਰ ਕੀਤਾ ਗਿਆ ਤੇ ਲੱਤ ਵਿਚ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ ਹੈ, ਜਿਸ ਨੂੰ ਗ੍ਰਿਫਤਾਰ ਕਰਕੇ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ