JALANDHAR WEATHER

ਮੁੱਖ ਮੰਤਰੀ ਦੀ ਬਲਾਚੌਰ ਆਮਦ 'ਤੇ ਰਾਹੁਲ ਚੌਧਰੀ ਆਦੋਆਣਾ ਨੂੰ ਘਰ ਵਿਖੇ ਕੀਤਾ ਗਿਆ ਨਜ਼ਰਬੰਦ

 ਬਲਾਚੌਰ, 30 ਜੂਨ (ਨਰੇਸ਼ ਧੌਲ) - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬਲਾਚੌਰ ਵਿਖੇ ਪਹੁੰਚਣ 'ਤੇ ਨੌਜਵਾਨ ਆਗੂ ਚੌਧਰੀ ਰਾਹੁਲ ਆਦੋਆਣਾ ਨੂੰ ਬਲਾਚੌਰ ਪੁਲਿਸ ਵਲੋਂ ਘਰ ਵਿਖੇ ਹੀ ਨਜ਼ਰਬੰਦ ਕਰ ਦਿੱਤਾ ਗਿਆ। ਰਾਹੁਲ ਚੌਧਰੀ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਮੈਂ ਅਤੇ ਮੇਰੇ ਸਾਥੀਆਂ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਲਾਕੇ ਅੰਦਰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਸੰਬੰਧੀ ਜਾਣੂ ਕਰਵਾਉਣ ਲਈ ਵਿਸ਼ੇਸ਼ ਤੌਰ 'ਤੇ ਸ਼ਾਂਤਮਈ ਢੰਗ ਨਾਲ ਮਿਲਣ ਜਾਣਾ ਸੀ ਪਰੰਤੂ ਬਲਾਚੌਰ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਤੜਕੇ ਤੋਂ ਹੀ ਮੈਨੂੰ ਘਰ ਵਿਖੇ ਹੀ ਨਜ਼ਰ ਬੰਦ ਕਰ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ