ਭਾਰਤ-ਇੰਗਲੈਂਡ ਤੀਜਾ ਟੈਸਟ : ਪਹਿਲੇ ਸੈਸ਼ਨ ਦਾ ਖੇਡ ਖ਼ਤਮ ਹੋਣ ਤੱਕ ਇੰਗਲੈਂਡ 83/2

ਲੰਡਨ, 10 ਜੁਲਾਈ - ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਤੀਜੇ ਟੈਸਟ ਮੈਚ ਦੇ ਪਹਿਲੇ ਦਿਨ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
ਪਹਿਲੇ ਸੈਸ਼ਨ ਦਾ ਖੇਡ ਸਮਾਪਤ ਹੋਣ ਤੱਕ ਇੰਗਲੈਂਡ ਦੀ ਟੀਮ ਨੇ 2 ਵਿਕਟਾਂ ਦੇ ਨੁਕਸਾਨ 'ਤੇ 83 ਦੌੜਾਂ ਬਣਾ ਲਈਆਂ ਸਨ। ਇੰਗਲੈਂਡ ਵਲੋਂ ਸਲਾਮੀ ਬੱਲੇਬਾਜ਼ੀ ਜ਼ੈਕ ਕਰੌਲੀ 18 ਦੌੜਾਂ ਬਣਾ ਕੇ ਆਊਟ ਹੋਏ। ਜ਼ੈਕ ਕਰੌਲੀ ਨੂੰ ਨਿਤਿਸ਼ ਕੁਮਾਰ ਰੈਡੀ ਨੇ ਵਿਕਟ ਕੀਪਰ ਰਿਸ਼ਭ ਪੰਤ ਹੱਥੋਂ ਕੈਚ ਆਊਟ ਕਰਵਰਵਾਇਆ। ਇਸ ਤੋਂ ਬਾਅਦ ਬੈਨ ਡਕੇਟ ਵੀ 40 ਦੌੜਾਂ ਬਣਾ ਕੇ ਨਿਤਿਸ਼ ਕੁਮਾਰ ਰੈਡੀ ਦੀ ਗੇਂਦ 'ਤੇ ਰਿਸ਼ਭ ਪੰਤ ਹੱਥੋਂ ਕੈਚ ਆਊਟ ਹੋਏ।
ਪਹਿਲੇ ਸੈਸ਼ਨ ਦਾ ਖੇਡ ਸਮਾਪਤ ਹੋਣ ਤੱਕ ਜੋ ਰੂਟ ਅਤੇ 24 ਅਤੇ ਓਲੀ ਪੋਪ 12 ਦੌੜਾਂ ਬਣਾ ਕੇ ਖੇਡ ਰਹੇ ਸਨ।