ਟੈਨਿਸ ਖਿਡਾਰਨ ਰਾਧਿਕਾ ਯਾਦਵ ਦੀ ਗੋਲੀ ਮਾਰ ਕੇ ਹੱਤਿਆ, ਪਿਤਾ ਨੇ ਮਾਰੀ ਗੋਲੀ

ਗੁਰੂਗ੍ਰਾਮ , 10 ਜੁਲਾਈ - ਟੈਨਿਸ ਖਿਡਾਰਨ ਰਾਧਿਕਾ ਯਾਦਵ ਦੀ ਸੈਕਟਰ 56 ਥਾਣਾ ਖੇਤਰ ਦੇ ਸੈਕਟਰ 57 ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੂਤਰਾਂ ਅਨੁਸਾਰ ਗੋਲੀ ਉਸ ਦੇ ਪਿਤਾ ਨੇ ਚਲਾਈ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਹਾਊਸ ਭੇਜ ਦਿੱਤਾ ਗਿਆ ਹੈ। ਸੈਕਟਰ 56 ਪੁਲਿਸ ਸਟੇਸ਼ਨ ਅਨੁਸਾਰ, ਰਾਧਿਕਾ ਯਾਦਵ ਨੂੰ ਉਸ ਦੇ ਪਿਤਾ ਨੇ 3 ਗੋਲ਼ੀਆਂ ਮਾਰ ਕੇ ਮਾਰ ਦਿੱਤਾ। ਸੂਤਰਾਂ ਅਨੁਸਾਰ ਰੀਲ ਬਣਾਉਣ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਗੋਲ਼ੀਬਾਰੀ ਦੀ ਘਟਨਾ ਤੋਂ ਬਾਅਦ ਆਂਢ-ਗੁਆਂਢ ਦੇ ਲੋਕਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਕਟਰ 56 ਥਾਣੇ ਦੇ ਐਸ.ਐਚ.ਓ. ਇੰਸਪੈਕਟਰ ਵਿਨੋਦ ਕੁਮਾਰ ਨੇ ਕਿਹਾ ਕਿ ਅਸੀਂ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ ਰਹੇ ਹਾਂ। ਜਾਂਚ ਚੱਲ ਰਹੀ ਹੈ ਅਤੇ ਤਸਵੀਰ ਜਲਦੀ ਹੀ ਸਪੱਸ਼ਟ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਉਸ ਨੂੰ 3 ਗੋਲੀਆਂ ਲੱਗੀਆਂ ਹਨ। ਅਸੀਂ ਉਸ ਦੇ ਦੇ ਚਾਚੇ ਨੂੰ ਮਿਲੇ ਪਰ ਉਸ ਨੇ ਕੁਝ ਨਹੀਂ ਕਿਹਾ। ਫਿਰ ਅਸੀਂ ਘਟਨਾ ਵਾਲੀ ਥਾਂ 'ਤੇ ਗਏ ਜਿੱਥੇ ਸਾਨੂੰ ਪਤਾ ਲੱਗਾ ਕਿ ਉਸ ਦੇ ਪਿਤਾ ਨੇ ਉਸ 'ਤੇ ਗੋਲੀ ਚਲਾਈ ਸੀ । ਰਾਧਿਕਾ ਯਾਦਵ ਦੀ ਅੰਤਰਰਾਸ਼ਟਰੀ ਟੈਨਿਸ ਫੈਡਰੇਸ਼ਨ ਰੈਂਕਿੰਗ ਇਕ ਡਬਲਜ਼ ਟੈਨਿਸ ਖਿਡਾਰੀ ਵਜੋਂ 113 ' ਤੇ ਸੀ।