JALANDHAR WEATHER

ਟ੍ਰੈਵਲ ਏਜੰਟ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਆਤਮਹੱਤਿਆ

ਜੈਤੋ , 10 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਇਥੋਂ ਨੇੜਲੇ ਪਿੰਡ ਮੱਤਾ ਦੇ ਕਿਸਾਨ ਸੁਰਜੀਤ ਸਿੰਘ (54) ਪੁੱਤਰ ਜਰਨੈਲ ਸਿੰਘ ਵਲੋਂ ਟ੍ਰੈਵਲ ਏਜੰਟ ਤੋਂ ਪ੍ਰੇਸ਼ਾਨ ਹੋ ਕੇ ਅੱਜ ਸ਼ਾਮ ਨੂੰ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲੈਣ ਦਾ ਪਤਾ ਲੱਗਿਆ ਹੈ।

ਡੀ.ਐਸ.ਪੀ. ਮਨੋਜ ਕੁਮਾਰ ਸ਼ਰਮਾ ਤੇ ਥਾਣਾ ਜੈਤੋ ਦੇ ਏ.ਐਸ.ਆਈ. ਜਸਵੰਤ ਸਿੰਘ ਨੇ ਦੱਸਿਆ ਹੈ ਕਿ ਕਿਸਾਨ ਸੁਰਜੀਤ ਸਿੰਘ ਨੇ ਕਥਿਤ ਏਜੰਟ ਦਵਿੰਦਰ ਸਿੰਘ ਫ਼ਰੀਦਕੋਟ ਰਾਹੀਂ ਆਪਣੇ ਪੁੱਤਰ ਸੁਖਪ੍ਰੀਤ ਸਿੰਘ ਨੂੰ ਕੈਨੇਡਾ ਭੇਜਿਆ ਸੀ, ਪਰ ਏਜੰਟ ਨੂੰ ਜਿਹੜੇ ਕਾਲਜ ਵਿਚ ਸੁਖਪ੍ਰੀਤ ਸਿੰਘ ਦਾ ਦਾਖ਼ਲਾ ਕਰਵਾਉਣ ਲਈ ਕਿਹਾ ਸੀ ਉਸ ਕਾਲਜ ਵਿਚ ਦਾਖ਼ਲ ਕਰਵਾਉਣ ਦੀ ਬਿਜਾਏ ਕਿਸੇ ਹੋਰ ਕਾਲਜ ਵਿਚ ਕਰਵਾ ਦਿੱਤਾ।

ਕਿਸਾਨ ਸੁਰਜੀਤ ਸਿੰਘ ਅਤੇ ਕੈਨੇਡਾ ’ਚ ਰਹਿੰਦੇ ਸੁਖਪ੍ਰੀਤ ਸਿੰਘ ਪ੍ਰੇਸ਼ਾਨ ਰਹਿਣ ਲੱਗ ਗਏ। ਉਨ੍ਹਾਂ ਦੱਸਿਆ ਮ੍ਰਿਤਕ ਸੁਰਜੀਤ ਸਿੰਘ ਦੇ ਸਿਰ 9,75,000 ਰੁਪਏ ਦਾ ਕਰਜ਼ਾ ਸੀ ਅਤੇ ਮ੍ਰਿਤਕ ਪਤਨੀ ਕੁਲਵੰਤ ਕੌਰ ਦੇ ਬਿਆਨ ਦੇ ਅਧਾਰ ’ਤੇ ਪੁਲਿਸ ਵਲੋਂ ਕਰਵਾਈ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ