JALANDHAR WEATHER

ਵਿਦੇਸ਼ੀ ਵਿਦਿਆਰਥੀ 'ਤੇ ਜਾਨਲੇਵਾ ਹਮਲਾ

ਬਠਿੰਡਾ/ਤਲਵੰਡੀ ਸਾਬੋ/ਸੀਂਗੋ ਮੰਡੀ, 13 ਅਗਸਤ (ਲਕਵਿੰਦਰ ਸ਼ਰਮਾ)-ਅੱਜ ਤਲਵੰਡੀ ਸਾਬੋ ਦੀ ਇਕ ਨਿੱਜੀ ਯੂਨੀਵਰਸਿਟੀ ਦੇ ਗੇਟ ਅੱਗੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਯੂਨੀਵਰਸਿਟੀ ਵਿਖੇ ਪੜ੍ਹਦੇ ਜ਼ਿੰਮਬਾਵੇ ਦੇ ਇਕ ਵਿਦਿਆਰਥੀ ਤੇ ਅਣਪਛਾਤਿਆਂ ਨੇ ਕਾਰ ਚੜ੍ਹਾ ਕੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਵਿਚ ਜ਼ਿੰਮਬਾਵੇ ਦਾ ਤਲਵੰਡੀ ਸਾਬੋ ਦੀ ਯੂਨੀਵਸਟੀ ਵਿਚ ਪੜ੍ਹਨ ਆਇਆ ਵਿਦਿਆਰਥੀ ਜੀਵਾਇਆ ਲੀਰੋਆਏ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਜਿਥੇ ਰਾਹਗੀਰਾਂ ਨੇ ਵੀਡੀਓ ਬਣਾ ਕੇ ਨੈੱਟ 'ਤੇ ਵੀ ਪਾ ਦਿੱਤੀ, ਉਥੇ ਹੀ ਉਸਨੂੰ ਤੁਰੰਤ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਚ ਪਹੁੰਚਾਇਆ ਜਿਥੇ ਡਾਕਟਰਾਂ ਉਸ ਦਾ ਇਲਾਜ ਕਰਕੇ ਉਸਨੂੰ ਰੈਫਰ ਕਰ ਦਿੱਤਾ।

ਘਟਨਾ ਦਾ ਪਤਾ ਲੱਗਦਿਆਂ ਸਾਰ ਹੀ ਤਲਵੰਡੀ ਸਾਬੋ ਦਾ ਪੁਲਿਸ ਪ੍ਰਸ਼ਾਸਨ ਮੌਕੇ ਉਤੇ ਪਹੁੰਚਿਆ ਤੇ ਘਟਨਾ ਦੀ ਜਾਂਚ ਕਰ ਰਿਹਾ ਹੈ। ਹਮਲਾਵਰ ਜਿਵੇਂ ਹੀ ਜ਼ਿੰਬਾਬਵੇ ਦੇ ਵਿਦਿਆਰਥੀ ਉਤੇ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਨ੍ਹਾਂ ਦੀ ਗੱਡੀ ਅੱਗੇ ਖੜ੍ਹੇ ਦਰੱਖਤ ਨਾਲ ਟਕਰਾਅ ਗਈ ਤੇ ਉਹ ਕਾਰ ਛੱਡ ਕੇ ਭੱਜਣ ਵਿਚ ਸਫਲ ਹੋ ਗਏ ਤੇ ਰਾਹਗੀਰਾਂ ਨੇ ਦੱਸਿਆ ਕਿ ਗੱਡੀ ਵਿਚ ਡਾਂਗਾਂ ਸੋਟੀਆਂ ਤੇ ਤੇਜ਼ਧਾਰ ਹਥਿਆਰ ਮਿਲੇ ਹਨ। ਵਿਦਿਆਰਥੀ ਦੀ ਪਛਾਣ ਉਸ ਦੀ ਜੇਬ ਵਿਚੋਂ ਮਿਲੇ ਆਈ ਕਾਰਡ ਤੋਂ ਹੋਈ। ਇਸ ਸਬੰਧੀ ਜਦੋਂ ਮੀਡੀਆ ਤਲਵੰਡੀ ਸਾਬੋ ਦੇ ਹਸਪਤਾਲ ਵਿਚ ਪਹੁੰਚਿਆ ਤਾਂ ਹਸਪਤਾਲ ਵਿਚ ਇਕੱਲਾ ਜ਼ਿੰਮਬਾਵੇ ਦਾ ਵਿਦਿਆਰਥੀ ਗੰਭੀਰ ਜ਼ਖਮੀ ਹਾਲਤ ਵਿਚ ਪਿਆ ਕੋਈ ਵੀ ਉਸ ਦਾ ਸਾਥੀ ਜਾਂ ਕੋਈ ਯੂਨੀਵਰਸਟੀ ਦਾ ਅਮਲਾ ਨਹੀਂ ਪਹੁੰਚਿਆ ਸੀ, ਜਿਸ ਉਤੇ ਲੋਕ ਤਰ੍ਹਾਂ-ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੇ ਹਨ। ਖਬਰ ਲਿਖੇ ਜਾਣ ਤੱਕ ਜ਼ਿੰਮਬਾਵੇ ਦਾ ਵਿਦਿਆਰਥੀ ਗੰਭੀਰ ਜ਼ਖਮੀ ਹਾਲਤ ਵਿਚ ਬੇਹੋਸ਼ ਪਿਆ ਹੋਇਆ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ