ਫਿਜੀ ਦੇ ਪ੍ਰਧਾਨ ਮੰਤਰੀ ਸਿਤੇਨੀ ਰਾਬੂਕਾ 4 ਦਿਨਾਂ ਦੇ ਦੌਰੇ ਲਈ ਭਾਰਤ ਪਹੁੰਚੇ

ਨਵੀਂ ਦਿੱਲੀ, 24 ਅਗਸਤ - ਫਿਜੀ ਗਣਰਾਜ ਦੇ ਪ੍ਰਧਾਨ ਮੰਤਰੀ ਸਿਤੇਨੀ ਲਿਗਾਮਾਮਾਦਾ ਰਾਬੂਕਾ ਐਤਵਾਰ ਨੂੰ ਚਾਰ ਦਿਨਾਂ ਦੇ ਦੌਰੇ ਲਈ ਨਵੀਂ ਦਿੱਲੀ ਪਹੁੰਚੇ, ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਸੁਲੁਵੇਤੀ ਰਾਬੂਕਾ ਵੀ ਸੀ।ਕੇਂਦਰੀ ਸਿੱਖਿਆ ਰਾਜ ਮੰਤਰੀ ਸੁਕਾਂਤ ਮਜੂਮਦਾਰ ਨੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕੀਤਾ।
ਐਕਸ 'ਤੇ ਇਕ ਪੋਸਟ ਵਿਚ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਰਾਬੂਕਾ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਫੇਰੀ ਵਿਭਿੰਨ ਖੇਤਰਾਂ ਵਿਚ ਭਾਰਤ-ਫਿਜੀ ਭਾਈਵਾਲੀ ਨੂੰ ਹੋਰ ਡੂੰਘਾ ਕਰੇਗੀ।"ਫਿਜੀ ਦੇ ਪ੍ਰਧਾਨ ਮੰਤਰੀ ਸਿਤੇਨੀ ਰਾਬੂਕਾ ਦਾ ਆਪਣੀ ਪਹਿਲੀ ਫੇਰੀ 'ਤੇ ਨਵੀਂ ਦਿੱਲੀ ਪਹੁੰਚਣ 'ਤੇ ਨਿੱਘਾ ਸਵਾਗਤ। ਪ੍ਰਧਾਨ ਮੰਤਰੀ ਰਾਬੂਕਾ ਦਾ ਹਵਾਈ ਅੱਡੇ 'ਤੇ ਸਿੱਖਿਆ ਅਤੇ ਵਿਕਾਸ ਰਾਜ ਮੰਤਰੀ ਸੁਕਾਂਤ ਮਜੂਮਦਾਰ ਨੇ ਸਵਾਗਤ ਕੀਤਾ। ਇਹ ਫੇਰੀ ਵਿਭਿੰਨ ਖੇਤਰਾਂ ਵਿਚ ਭਾਰਤ-ਫਿਜੀ ਭਾਈਵਾਲੀ ਨੂੰ ਹੋਰ ਡੂੰਘਾ ਕਰੇਗੀ," ਰਣਧੀਰ ਜੈਸਵਾਲ ਨੇ ਕਿਹਾ।