ਮੁੱਖ ਮੰਤਰੀ ਭਗਵੰਤ ਮਾਨ ਨੇ ਮੂੰਹ ਰਾਹੀਂ ਖੁਰਾਕ ਲੈਣੀ ਕੀਤੀ ਸ਼ੁਰੂ -ਫੋਰਟਿਸ ਹਸਪਤਾਲ

ਮੋਹਾਲੀ, 9 ਸਤੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੂੰਹ ਰਾਹੀਂ ਖੁਰਾਕ ਲੈਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੇ ਮਹੱਤਵਪੂਰਨ ਅੰਗ ਸਹੀ ਕੰਮ ਕਰ ਰਹੇ ਹਨ ਹਨ। ਉਨ੍ਹਾਂ ਦੀਆਂ ਮੈਡੀਕਲ ਰਿਪੋਰਟਾਂ ਵਿਚ ਸੁਧਾਰ ਦਿਖਾਈ ਦੇ ਰਿਹਾ ਹੈ ਅਤੇ ਉਨ੍ਹਾਂ ਨੇ ਹਸਪਤਾਲ ਤੋਂ ਦੁਬਾਰਾ ਸਰਕਾਰੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਫੋਰਟਿਸ ਹਸਪਤਾਲ ਨੇ ਇਹ ਜਾਣਕਾਰੀ ਦਿੱਤੀ।