ਪੌਂਗ ਡੈਮ 'ਚੋਂ ਘੱਟ ਪਾਣੀ ਛੱਡੇ ਜਾਣ ਕਾਰਨ ਦਰਿਆ ਬਿਆਸ 'ਚ ਪਾਣੀ ਦਾ ਪੱਧਰ ਘਟਿਆ
ਕਪੂਰਥਲਾ, 9 ਸਤੰਬਰ (ਅਮਰਜੀਤ ਕੋਮਲ)-ਪਹਾੜੀ ਖੇਤਰਾਂ ਵਿਚ ਬਾਰਿਸ਼ਾਂ ਘਟਣ ਕਾਰਨ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਘੱਟ ਕੇ 1390.37 ਫੁੱਟ ਹੋ ਗਿਆ ਹੈ। ਜਾਣਕਾਰੀ ਅਨੁਸਾਰ ਡੈਮ ਵਿਚ ਪਾਣੀ ਦੀ ਆਮਦ 32051 ਕਿਊਸਿਕ ਹੈ, ਜਦਕਿ ਅੱਜ ਦੁਪਹਿਰ 2 ਵਜੇ ਤੱਕ ਡੈਮ ਵਿਚੋਂ 39586 ਕਿਊਸਿਕ ਪਾਣੀ ਦਰਿਆ ਬਿਆਸ ਵਿਚ ਛੱਡਿਆ ਜਾ ਰਿਹਾ ਹੈ, ਜਦਕਿ ਬੀਤੇ ਦਿਨ ਡੈਮ ਵਿਚੋਂ 61 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਤੇ 3 ਵਜੇ ਦੁਪਹਿਰ ਤੋਂ ਬਾਅਦ ਦਰਿਆ ਬਿਆਸ ਵਿਚ ਢਿਲਵਾਂ ਤੋਂ ਪ੍ਰਾਪਤ ਗੇਜ ਅਨੁਸਾਰ 95295 ਕਿਊਸਿਕ ਰਹਿ ਗਿਆ ਹੈ ਜਦਕਿ ਅੱਜ ਸਵੇਰੇ 8 ਵਜੇ 1 ਲੱਖ 22 ਹਜ਼ਾਰ ਕਿਊਸਿਕ ਪਾਣੀ ਦਰਿਆ ਬਿਆਸ ਵਿਚ ਵਹਿ ਰਿਹਾ ਸੀ। ਦਰਿਆ ਬਿਆਸ ਵਿਚ ਪਾਣੀ ਘਟਣ ਨਾਲ ਕਪੂਰਥਲਾ ਜ਼ਿਲ੍ਹੇ ਦੇ ਮੰਡ ਖੇਤਰ ਦੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ।