JALANDHAR WEATHER

ਸ. ਸੁਖਬੀਰ ਸਿੰਘ ਬਾਦਲ ਵਲੋਂ ਸਰਹੱਦੀ ਖੇਤਰ 'ਚ ਧੁੱਸੀ ਬੰਨ੍ਹ ਦਾ ਦੌਰਾ

ਖੇਮਕਰਨ, 9 ਸਤੰਬਰ (ਰਾਕੇਸ਼ ਕੁਮਾਰ ਬਿੱਲਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸਤਲੁਜ ਦਰਿਆ ਦੇ ਨਾਲ-ਨਾਲ ਦੌਰਾ ਕਰਦੇ ਹੋਏ ਸਰਹੱਦ ਉਤੇ ਪਿੰਡ ਮੀਆਂਵਾਲਾ ਤੇ ਮਹਿੰਦੀਪੁਰ ਦੇ ਕੰਡਿਆਲੀ ਤਾਰ ਨਾਲ-ਨਾਲ ਧੁੱਸੀ ਬੰਨ੍ਹ ਉਤੇ ਗਏ। ਜਿਥੇ ਸਤਲੁਜ ਦਰਿਆ ਤੇ ਕਸੂਰੀ ਨਾਲੇ ਦੇ ਪਾਕਿਸਤਾਨ ਤਰਫੋਂ ਆ ਕੇ ਪਾਣੀ ਬਹੁਤ ਮਾਰ ਕਰ ਰਿਹਾ ਹੈ। ਸੁਖਬੀਰ ਬਾਦਲ ਨੇ ਸਰਹੱਦ ਉਤੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਜਿਥੇ ਬੰਨ੍ਹ ਟੁੱਟ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਪਿੰਡ ਮਹਿੰਦੀਪੁਰ ਦੇ ਬੰਨ੍ਹ ਉਤੇ ਜਾ ਕੇ ਵੀ ਕੰਡਿਆਲੀ ਤਾਰ ਤੋਂ ਪਾਰ ਫਸਲਾਂ ਦੇ ਹੋ ਰਹੇ ਨੁਕਸਾਨ ਦਾ ਵੀ ਜਾਇਜ਼ਾ ਲਿਆ। ਜਿਥੇ ਤਾਰ ਦੇ ਨਾਲ ਸਥਿਤ ਬੰਨ੍ਹ ਦੇ ਨਾਲ 10 ਫੁੱਟ ਤੱਕ ਹੁਣ ਵੀ ਦਰਿਆ ਦਾ ਪਾਣੀ ਹੈ ਤੇ ਫਸਲਾਂ ਤਬਾਹ ਹੋ ਗਈਆਂ ਹਨ। ਉਨ੍ਹਾਂ ਕਿਸਾਨਾਂ ਨੂੰ ਬੰਨ੍ਹ ਦੀ ਮਜ਼ਬੂਤੀ ਵਾਸਤੇ ਹਜ਼ਾਰਾਂ ਲੀਟਰ ਡੀਜ਼ਲ ਦੇਣ ਦਾ ਵਾਅਦਾ ਕੀਤਾ ਤੇ ਕਿਹਾ ਕਿ ਪੰਜਾਬ ਵਿਚ ਅਕਾਲੀ ਸਰਕਾਰ ਜਨਤਾ ਮੁੜ ਯਾਦ ਕਰ ਰਹੀ ਹੈ। ਉਨ੍ਹਾਂ ਕੋਈ ਵੀ ਹੋਰ ਰਾਜਸੀ ਟਿੱਪਣੀ ਨਹੀਂ ਕੀਤੀ। ਜਦੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਬਾਰੇ ਪੁੱਛਿਆ ਤਾਂ ਉਨ੍ਹਾਂ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਹ ਪੀ. ਐਮ. ਬਾਰੇ ਬਾਅਦ ਵਿਚ ਗੱਲ ਕਰਨਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ