JALANDHAR WEATHER

ਪਿੰਡ ਜਾਰਜਪੁਰ 'ਚ 720 ਲੀਟਰ ਲਾਹਣ, 49 ਬੋਤਲਾਂ ਤੇ 51 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ

ਸੁਲਤਾਨਪੁਰ ਲੋਧੀ, 9 ਸਤੰਬਰ (ਥਿੰਦ)-ਜ਼ਿਲ੍ਹਾ ਕਪੂਰਥਲਾ ਦੇ ਆਬਕਾਰੀ ਅਫਸਰ ਸੁਖਜੀਤ ਸਿੰਘ ਚਾਹਲ ਨੇ ਦੱਸਿਆ ਕਿ ਮਾਣਯੋਗ ਉਪ ਕਮਿਸ਼ਨਰ (ਆਬਕਾਰੀ) ਜਲੰਧਰ ਜ਼ੋਨ, ਸੁਰਿੰਦਰ ਕੁਮਾਰ ਗਰਗ ਅਤੇ ਸਹਾਇਕ ਕਮਿਸ਼ਨਰ (ਆਬਕਾਰੀ) ਕਪੂਰਥਲਾ ਰੇਂਜ, ਨਵਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿਚ ਨਾਜਾਇਜ਼ ਸ਼ਰਾਬ ਦੀ ਰੋਕਥਾਮ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਪਿੰਡ ਜਾਰਜਪੁਰ ਵਿਖੇ ਸ਼ੱਕੀ ਵਿਅਕਤੀਆਂ ਦੇ ਘਰ-ਘਰ ਜਾ ਕੇ ਜਾਂਚ ਕੀਤੀ ਗਈ ਤੇ ਤਕਰੀਬਨ 720 ਲੀਟਰ ਲਾਹਨ, 49 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 51,000 ਮਿਲੀਲੀਟਰ ਨਾਜਾਇਜ਼ ਸ਼ਰਾਬ, ਡਰੰਮ ਅਤੇ ਭੱਠੀ ਬਰਾਮਦ ਕਰਕੇ ਮੌਕੇ ‘ਤੇ ਹੀ ਨਸ਼ਟ ਕਰ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਨਾਜਾਇਜ਼ ਸ਼ਰਾਬ ਦੀ ਵਿਕਰੀ ਕਰਨ ਵਾਲਿਆਂ ਖਿਲਾਫ ਪਰਚੇ ਦਰਜ ਕੀਤੇ ਗਏ ਹਨ ਅਤੇ ਦੋਸ਼ੀਆਂ ਵਜੋਂ ਸਾਬ੍ਹੀ ਪੁੱਤਰ ਮੋਹਣ ਲਾਲ, ਅਮਰਜੀਤ ਸਿੰਘ ਪੁੱਤਰ ਜੰਗ ਸਿੰਘ, ਕੇਸ਼ਾ ਪੁੱਤਰ ਕਸ਼ਮੀਰਾ, ਸ਼ਿੰਦਰਪਾਲ ਸਿੰਘ ਪੁੱਤਰ ਦਰਸ਼ੂ, ਸੱਤੂ ਉਰਫ ਸੱਤਪਾਲ ਸਿੰਘ ਪੁੱਤਰ ਦਰਸ਼ੂ, ਬਲਬੀਰ ਸਿੰਘ ਉਰਫ ਬੀਰਾ ਪੁੱਤਰ ਮੁਨਸ਼ੀ ਅਤੇ ਜੀਤ ਸਿੰਘ ਪੁੱਤਰ ਦਰਸ਼ੂ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਆਬਕਾਰੀ ਨਿਰੀਖਕ ਜਤਿੰਦਰਪਾਲ ਸਿੰਘ,  ਸਿਮਰਨਪ੍ਰੀਤ ਸਿੰਘ, ਆਬਕਾਰੀ ਪੁਲਿਸ ਸਟਾਫ ਅਤੇ ਸੁਲਤਾਨਪੁਰ ਲੋਧੀ ਦੇ ਐਸ.ਐਚ.ਓ. ਵਲੋਂ ਲੋਕਲ ਪੁਲਿਸ ਸਟਾਫ ਦੇ ਸਹਿਯੋਗ ਨਾਲ ਪਿੰਡ ਜਾਰਜਪੁਰ ਵਿਖੇ ਵਿਆਪਕ ਛਾਪੇਮਾਰੀ ਕੀਤੀ ਗਈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ