ਗੈਰ-ਕਾਨੂੰਨੀ ਸੱਟੇਬਾਜ਼ੀ ਐਪ ਮਾਮਲੇ ਵਿਚ ਈਡੀ ਨੇ ਮਿਮੀ ਚੱਕਰਵਰਤੀ ਅਤੇ ਉਰਵਸ਼ੀ ਰੌਤੇਲਾ ਨੂੰ ਕੀਤਾ ਤਲਬ

ਨਵੀਂ ਦਿੱਲੀ,) 14 ਸਤੰਬਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗੈਰ-ਕਾਨੂੰਨੀ ਸੱਟੇਬਾਜ਼ੀ ਐਪ 1ਣਬੲਟ ਮਾਮਲੇ ਵਿਚ ਬੰਗਾਲੀ ਅਦਾਕਾਰਾ ਅਤੇ ਸਾਬਕਾ ਸੰਸਦ ਮੈਂਬਰ ਮਿਮੀ ਚੱਕਰਵਰਤੀ ਅਤੇ ਹਿੰਦੀ ਫ਼ਿਲਮਾਂ ਦੀ ਅਦਾਕਾਰਾ ਉਰਵਸ਼ੀ ਰੌਤੇਲਾ 'ਤੇ ਸ਼ਿਕੰਜਾ ਕੱਸ ਦਿੱਤਾ ਹੈ।
ਈਡੀ ਨੇ ਮਿਮੀ ਚੱਕਰਵਰਤੀ ਨੂੰ 15 ਸਤੰਬਰ ਨੂੰ ਅਤੇ ਉਰਵਸ਼ੀ ਰੌਤੇਲਾ ਨੂੰ 16 ਤਰੀਕ ਨੂੰ ਤਲਬ ਕੀਤਾ ਹੈ। ਈਡੀ ਅਧਿਕਾਰੀ ਅਨੁਸਾਰ ਉਨ੍ਹਾਂ ਨੂੰ ਦਿੱਲੀ ਹੈੱਡਕੁਆਰਟਰ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਰਵਸ਼ੀ ਨੂੰ ਪਹਿਲਾਂ ਹੀ ਇਸ ਈਡੀ ਜਾਂਚ ਦੇ ਦਾਇਰੇ ਵਿਚ ਸ਼ਾਮਿਲ ਕੀਤਾ ਗਿਆ ਸੀ, ਪਰ ਹੁਣ ਇਸ ਨੂੰ ਹੋਰ ਵਧਾ ਦਿੱਤਾ ਗਿਆ ਹੈ। ਹੁਣ ਤੱਕ ਇਸ ਮਾਮਲੇ ਵਿਚ ਕਈ ਮਸ਼ਹੂਰ ਹਸਤੀਆਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿਚ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਅਤੇ ਸ਼ਿਖਰ ਧਵਨ ਵੀ ਸ਼ਾਮਿਲ ਹਨ। ਹੁਣ ਉਰਵਸ਼ੀ ਰੌਤੇਲਾ ਅਤੇ ਮਿਮੀ ਚੱਕਰਵਰਤੀ ਨੂੰ ਸੰਮਨ ਭੇਜ ਕੇ ਈਡੀ ਦਫ਼ਤਰ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ।