ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ 12 ਸਰਕਾਰੀ ਸਕੂਲ ਅਗਲੇ 2 ਦਿਨ ਬੰਦ ਰਹਿਣਗੇ-ਡੀ.ਸੀ

ਕਪੂਰਥਲਾ, 14 ਸਤੰਬਰ (ਅਮਰਜੀਤ ਕੋਮਲ)-ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ 12 ਸਰਕਾਰੀ ਸਕੂਲ 15 ਤੇ 16 ਸਤੰਬਰ ਨੂੰ ਬੰਦ ਰਹਿਣਗੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਇਹ ਫ਼ੈਸਲਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਲੋਂ ਸੌਂਪੀ ਗਈ ਰਿਪੋਰਟ ਦੇ ਆਧਾਰ 'ਤੇ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਜਿਹੜੇ ਸਕੂਲ ਅਗਲੇ 2 ਦਿਨ ਬੰਦ ਰਹਿਣਗੇ ਉਨ੍ਹਾਂ ਵਿਚ ਸਰਕਾਰੀ ਹਾਈ ਸਕੂਲ ਬਾਊਪੁਰ ਜਦੀਦ, ਮੰਡ ਇੰਦਰਪੁਰ, ਚੱਕੋਕੀ, ਹੁਸੈਨਪੁਰ, ਕੰਮੇਵਾਲ, ਆਹਲੀ ਖ਼ੁਰਦ, ਪ੍ਰਾਇਮਰੀ ਸਕੂਲ ਬਾਊਪੁਰ, ਮੁੱਲਾਕਾਲਾ, ਰਣਧੀਰਪੁਰ, ਮੰਡ ਸਰਦਾਰ ਸਾਹਿਬ ਵਾਲਾ, ਧੱਕੜਾਂ ਤੇ ਮੁਕਟਰਾਮ ਵਾਲਾ ਸ਼ਾਮਿਲ ਹਨ |
ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਉਹ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦੇਣ |