ਪਿੰਡ ਮਾਛੀਵਾੜਾ ਖ਼ਾਮ ਬਣਿਆ ਵੱਖਰੀ ਮਿਸਾਲ, ਸਾਰੀਆਂ ਪਾਰਟੀਆਂ ਦਾ ਇਕ ਸਾਂਝਾ ਬੂਥ
ਮਾਛੀਵਾੜਾ ਸਾਹਿਬ, 14 ਦਸੰਬਰ (ਮਨੋਜ ਕੁਮਾਰ)- ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਮਾਛੀਵਾੜਾ ਖ਼ਾਮ ਪੂਰੇ ਬਲਾਕ ਦ ਅਜਿਹਾ ਇਕਲੌਤਾ ਪਿੰਡ ਬਣ ਗਿਆ ਹੈ, ਜਿਥੇ ਲੋਕਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਵੀਂ ਪਹਿਲ ਕਰਦਿਆਂ ਪਿੰਡ ਦਾ ਸਾਂਝਾ ਬੂਥ ਲਗਾਇਆ ਹੈ। ਇਸ ਪਿੰਡ ਅਧੀਨ ਆਉਂਦੀ ਸੰਮਤੀ ਸੀਟ ਤੋਂ ਸੱਤਾਧਾਰੀ ਸਮੇਤ ਚਾਰ ਉਮੀਦਵਾਰ ਆਪਣੀ ਆਪਣੀ ਕਿਸਮਤ ਅਜ਼ਮਾ ਰਹੇ ਹਨ। ਪਰ ਇਸ ਪੋਲਿੰਗ ਬੂਥ ’ਤੇ ਵੀ ਵੋਟਰਾਂ ਦਾ ਉਤਸ਼ਾਹ ਬਹੁਤਾ ਨਹੀਂ ਝਲਕ ਰਿਹਾ। ਕੁੱਲ 900 ਵੋਟਾਂ ਵਿਚੋਂ ਹੁਣ ਤੱਕ ਮਹਿਜ਼ 210 ਵੋਟ ਪੋਲ ਹੋਈ ਹੈ।
;
;
;
;
;
;
;
;