JALANDHAR WEATHER

ਝੱਜਰ ਬਚੌਲੀ ਵਾਈਲਡਲਾਈਫ ਸੈਂਚੁਰੀ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ 'ਤੇ ਰੱਖਣ ਦਾ ਫੈਸਲਾ

ਚੰਡੀਗੜ੍ਹ, 9 ਜਨਵਰੀ- ਪੰਜਾਬ ਸਰਕਾਰ ਨੇ ਝੱਜਰ ਬਚੌਲੀ ਵਾਈਲਡਲਾਈਫ ਸੈਂਚੁਰੀ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ 'ਤੇ ਰੱਖਣ ਦਾ ਫੈਸਲਾ ਕੀਤਾ ਹੈ। ਪੰਜਾਬ ਰਾਜ ਜੰਗਲੀ ਜੀਵ ਬੋਰਡ ਦੀ ਸਥਾਈ ਕਮੇਟੀ ਨੇ ਇਸ ਫ਼ੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। 289 ਏਕੜ ਦੇ ਇਸ ਸੈਂਚੁਰੀ ਨੂੰ ਹੁਣ ਸ੍ਰੀ ਗੁਰੂ ਤੇਗ ਬਹਾਦਰ ਵਾਈਲਡਲਾਈਫ ਸੈਂਚੁਰੀ ਵਜੋਂ ਜਾਣਿਆ ਜਾਵੇਗਾ। ਇਹ ਫੈਸਲਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਸਿਫ਼ਾਰਸ਼ 'ਤੇ ਕੀਤਾ ਗਿਆ ਹੈ।

ਝੱਜਰ-ਬਚੌਲੀ ਵਾਈਲਡਲਾਈਫ ਸੈਂਚੁਰੀ ਰੂਪਨਗਰ ਜ਼ਿਲ੍ਹੇ ਵਿਚ ਸ੍ਰੀ ਆਨੰਦਪੁਰ ਸਾਹਿਬ ਦੇ ਨੇੜੇ ਸਥਿਤ ਹੈ, ਜੋ ਆਨੰਦਪੁਰ ਸਾਹਿਬ ਤੋਂ ਲਗਭਗ 15 ਕਿਲੋਮੀਟਰ ਦੂਰ ਹੈ ਅਤੇ ਸਤਲੁਜ ਦਰਿਆ ਦੇ ਨਾਲ ਫੈਲਿਆ ਹੋਇਆ ਹੈ। ਇਹ ਸੈਂਚੁਰੀ ਜੰਗਲ ਅਤੇ ਜਾਨਵਰਾਂ ਦੀ ਰੱਖਿਆ ਲਈ ਬਣਾਈ ਗਈ ਸੀ।

ਨੀਲਗਾਂ, ਹਿਰਨ, ਜੰਗਲੀ ਸੂਰ ਅਤੇ ਗਿੱਦੜ ਵਰਗੇ ਜਾਨਵਰ ਸੈਂਚੁਰੀ ਵਿਚ ਪਾਏ ਜਾਂਦੇ ਹਨ। ਇਹ ਸਥਾਨ ਜੰਗਲੀ ਜੀਵ ਸੰਭਾਲ ਕਰਨ ਵਾਲਿਆਂ ਅਤੇ ਕੁਦਰਤ ਨਿਗਰਾਨਾਂ ਲਈ ਇਕ ਪ੍ਰਸਿੱਧ ਸਥਾਨ ਹੈ। ਸਰਕਾਰ ਇਸ ਨੂੰ ਇਕ ਸੈਲਾਨੀ ਸਥਾਨ ਵਜੋਂ ਵੀ ਵਿਕਸਤ ਕਰਨਾ ਚਾਹੁੰਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ