ਜੀ ਰਾਮ ਜੀ ਸਕੀਮ ਗਰੀਬ ਤੇ ਪਛੜੇ ਵਰਗਾਂ ਲਈ ਲਾਹੇਵੰਦ : ਜਾਖੜ
ਜਾਖੜ ਜਗਰਾਉ੍ਂ, ( ਲੁਧਿਆਣਾ ) 9 ਜਨਵਰੀ ( ਕੁਲਦੀਪ ਸਿੰਘ ਲੋਹਟ )- ਰਾਮ ਜੀ ਸਕੀਮ ਦੇ ਫਾਇਦੇ ਦੱਸਣ ਲਈ ਪੰਜਾਬ ਭਾਜਪਾ ਵਲੋਂ ਜਗਰਾਓਂ ਨੇੜੇ ਪਿੰਡ ਪੋਨਾਂ ਵਿਖ਼ੇ ਰੱਖੀ ਜ਼ਿਲ੍ਹਾ ਪੱਧਰੀ ਪ੍ਰਚਾਰ ਰੈਲੀ 'ਚ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਸਕੀਮ ਨੂੰ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰਾਂ ਪੱਛੜੀਆ ਸ੍ਰੇਣੀਆਂ ਅਤੇ ਪੇਂਡੂ ਮਜ਼ਦੂਰਾਂ ਲਈ ਬੇਹੱਦ ਲਾਹੇਵਦ ਦੱਸਿਆ। ਇਸ ਮੌਕੇ ਜਾਖੜ ਨੇ ਆਖਿਆ ਕਿ ਵਿਰੋਧੀ ਧਿਰਾਂ ਇਸ ਮੁਹਿੰਮ ਖਿਲਾਫ਼ ਕੂੜ ਪ੍ਰਚਾਰ ਕਰਕੇ ਗਰੀਬ ਦੀ ਥਾਲੀ ਵਿਚੋਂ ਰੋਟੀ ਚੁੱਕਣ ਦੇ ਰਾਹ ਤੁਰੀਆਂ ਹਨ। ਇਨ੍ਹਾਂ ਦਾ ਮਨੋਰਥ ਵਿਕਾਸ ਦੇ ਰਾਹ ਤੁਰੀ ਕੇਂਦਰ ਸਰਕਾਰ ਦੀ ਸਿਰਫ ਆਲੋਚਨਾ ਕਰਨਾ ਹੈ। ਜਾਖੜ ਨੇ ਮਜ਼ਦੂਰ ਤੇ ਪਛੜੇ ਵਰਗਾਂ ਨੂੰ ਚੇਤੰਨ ਕਰਦਿਆਂ ਕਿਹਾ ਕਿ ਦੇਸ਼ ਦੇ ਗਰੀਬ ਲੋਕ ਵਿਰੋਧੀ ਧਿਰਾਂ ਵਲੋਂ ਜੀ ਰਾਮ ਜੀ ਖਿਲਾਫ਼ ਕੀਤੇ ਜਾ ਰਹੇ ਕੂੜ ਦਾ ਹਿੱਸਾ ਨਾ ਬਣਨ, ਸਗੋਂ ਦੇਸ਼ ਦੀ ਉੱਨਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਬਾਈ ਮੋਦੀ ਦਾ ਡੱਟ ਕੇ ਸਾਥ ਦੇਣ।
ਜਾਖੜ ਨੇ ਪੰਜਾਬ ਸਰਕਾਰ ਵਲੋਂ ਪਿੱਟੇ ਜਾ ਰਹੇ ਵਿਕਾਸ ਦੇ ਢਿੰਡੋਰੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਕੇਜਰੀਵਾਲ ਦਾ ਵਿਕਾਸ ਏਜੰਡਾ ਸਿਰਫ਼ ਇਸ਼ਤਿਹਾਰਾਂ ਤੀਕਰ ਸੀਮਤ ਹੈ, ਜਦਕਿ ਸੱਚਾਈ ਕੁਝ ਹੋਰ ਹੀ ਹੈ। ਜਾਖੜ ਨੇ ਮੁੱਖ ਮੰਤਰੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸੂਬੇ ਦੇ ਵਿਕਾਸ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਾਥ ਦੇਣ। ਜਾਖੜ ਨੇ ਦਾਅਵੇ ਨਾਲ ਕਿਹਾ ਕਿ ਮੁੱਖ ਮੰਤਰੀ ਇਸ ਵਾਰ 2000 ਕਰੋੜ ਰੁਪਏ ਦਾ ਐਸਟੀਮੇਟ ਬਣਾ ਕੇ ਭੇਜਣ ਪ੍ਰਧਾਨ ਮੰਤਰੀ ਇਸ ਐਸਟੀਮੇਟ ਨੂੰ ਤਰਜੀਹੀ ਤੌਰ 'ਤੇ ਪਹਿਲ ਦੇ ਆਧਾਰ 'ਤੇ ਪਾਸ ਕਰਨਗੇ।
;
;
;
;
;
;
;