ਵੱਖ-ਵੱਖ ਸੜਕ ਹਾਦਸਿਆਂ ਵਿਚ ਦੋ ਦੀ ਮੌਤ, ਇਕ ਜ਼ਖ਼ਮੀ
ਜੀਰਾ, 10 ਜਨਵਰੀ (ਪ੍ਰਤਾਪ ਸਿੰਘ ਹੀਰਾ)- ਪੰਜਾਬ ਵਿਚ ਪੈ ਰਹੀ ਧੁੰਦ ਦੇ ਚਲਦਿਆਂ ਬੀਤੀ ਰਾਤ ਜੀਰਾ ਸਭ ਡਵੀਜ਼ਨ ਵਿਚ ਦੋ ਵੱਖ ਵੱਖ ਸੜਕ ਹਾਦਸਿਆਂ ਵਿਚ ਦੋ ਵਿਅਕਤੀਆਂ ਦੀ ਮੌਤ ਅਤੇ ਇਕ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਰੋਡ ’ਤੇ ਸਥਿਤ ਪਿੰਡ ਮਰਖਾਈ ਦੇ ਦੋ ਸਕੇ ਭਰਾ ਜਗਸੀਰ ਸਿੰਘ ਸੁਖਚੈਨ ਸਿੰਘ ਪੁੱਤਰ ਸੁਖਦੇਵ ਸਿੰਘ ਬੀਤੀ ਰਾਤ ਇੰਡੀਕਾ ਕਾਰ ਨੰਬਰ ਪੀ.ਬੀ. 10 ਡੀ. ਜੂ. 9991 ’ਤੇ ਆਪਣੇ ਪਿੰਡ ਜਾ ਰਹੇ ਸਨ ਕਿ ਪਿੰਡ ਫੇਰੋਕੇ ਕੋਲ ਉਹਨਾਂ ਦੀ ਕਾਰ ਟਰੱਕ ਨੰਬਰ ਐਚ. ਆਰ. 57 ਏ. 6800 ਨਾਲ ਟਕਰਾ ਗਈ। ਇਸ ਟੱਕਰ ਦੌਰਾਨ ਜਗਸੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਸੁਖਚੈਨ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
ਦੂਸਰੀ ਘਟਨਾ ਵਿਚ ਜੀਰਾ ਫ਼ਿਰੋਜ਼ਪੁਰ ਰੋਡ ’ਤੇ ਸੁਖਮਨੀ ਹਸਪਤਾਲ ਦੇ ਸਾਹਮਣੇ ਸੱਤਾ ਸਿੰਘ ਪੁੱਤਰ ਗੁਰਮੇਜ ਸਿੰਘ 50 ਵਾਸੀ ਮੱਲੋਕੇ ਥਾਣਾ ਸਦਰ ਜੀਰਾ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿ ਟਰਾਲੇ ਦੀ ਫੇਟ ਵੱਜਣ ਕਾਰਨ ਉਸ ਦੀ ਮੌਤ ਹੋ ਗਈ।
;
;
;
;
;
;
;