ਉਲੰਪੀਅਨ ਦਵਿੰਦਰ ਸਿੰਘ ਗਰਚਾ ਦਾ ਦਿਹਾਂਤ
ਜਲੰਧਰ, 10 ਜਨਵਰੀ (ਜਤਿੰਦਰ ਸਾਬੀ)- ਦਵਿੰਦਰ ਸਿੰਘ ਗਰਚਾ ਓਲੰਪੀਅਨ (ਪ੍ਰਧਾਨ ਮਹਿੰਦਰ ਸਿੰਘ ਹਾਕੀ ਐਸੋਸੀਏਸ਼ਨ) ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਜਾਣਕਾਰੀ ਪਰਿਵਾਰ ਵਲੋਂ ਬਾਅਦ ਵਿਚ ਸਾਂਝੀ ਕੀਤੀ ਜਾਵੇਗੀ। ਦਵਿੰਦਰ ਸਿੰਘ ਹਾਕੀ ਦੇ ਖਿਡਾਰੀ ਸਨ ਤੇ 1980 ਵਿਚ ਹੋਈਆਂ ਉਲੰਪਿਕ ਖ਼ੇਡਾਂ ਵਿਚ ਸੋਨ ਤਗਮਾ ਜੇਤੂ ਭਾਰਤੀ ਹਾਕੀ ਟੀਮ ਦਾ ਉਹ ਹਿੱਸਾ ਸਨ।
;
;
;
;
;
;
;