JALANDHAR WEATHER

ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਛੁੱਟੀਆਂ 'ਚ ਵੀ ਖੋਲ੍ਹੇ ਜਾ ਰਹੇ ਨੇ ਸਕੂਲ

 ਸੰਗਤ ਮੰਡੀ, 10 ਜਨਵਰੀ (ਦੀਪਕ ਸ਼ਰਮਾ) - ਭਾਵੇਂ ਕਿ ਪੰਜਾਬ ਸਰਕਾਰ ਵਲੋਂ ਅੱਤ ਦੀ ਪੈ ਰਹੀ ਸਰਦੀ ਨੂੰ ਦੇਖਦਿਆਂ 13 ਜਨਵਰੀ ਤੱਕ ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਬੰਦ ਰੱਖਣ ਦੇ ਆਦੇਸ਼ ਦਿੱਤੇ ਹੋਏ ਹਨ ਪਰ ਇਨ੍ਹਾਂ ਹੁਕਮਾਂ ਦੀ ਪਾਲਣਾ ਜ਼ਿਲ੍ਹਾ ਬਠਿੰਡਾ ਦੇ ਸੰਗਤ ਬਲਾਕ ਦੇ ਪਿੰਡ ਘੁੱਦਾ ਵਿਖੇ ਚੱਲ ਰਹੇ ਇਕ ਪ੍ਰਾਈਵੇਟ ਸਕੂਲ ਵਲੋਂ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨਾ ਜ਼ਰੂਰੀ ਨਹੀਂ ਸਮਝਿਆ ਜਾ ਰਿਹਾ ਅਤੇ ਆਮ ਦਿਨਾਂ ਵਾਂਗ ਹੀ ਇਸ ਸਕੂਲ ਵਿਚ ਸਕੂਲੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬੁਲਾਇਆ ਗਿਆ। ਪਿੰਡ ਚੱਕ ਅੱਤਰ ਸਿੰਘ ਵਾਲਾ ਦੇ ਗੁਰਜੀਤ ਚੌਹਾਨ ਅਤੇ ਪਿੰਡ ਘੁੱਦਾ ਦੇ ਨੌਜਵਾਨ ਗੁਰਜੰਟ ਸਿੰਘ ਨੇ ‌ਦੱਸਿਆ ਕਿ ਇਸ ਸਕੂਲ ਦਾ ਮਾਲਕ ਸਰਕਾਰ ਦੇ ਹੁਕਮਾਂ ਨੂੰ ਟਿੱਚ ਸਮਝਦੇ ਹੋਏ ਸਕੂਲ ਖੋਲ੍ਹ ਕੇ ਫੰਕਸ਼ਨ ਕਰਵਾ ਰਿਹਾ ਹੈ।

ਇਸ ਬਾਰੇ ਜਦੋਂ ਡੀ. ਈ. ਓ. ਮਮਤਾ ਖੁਰਾਣਾ ਸੇਠੀ ਅਤੇ ਡਿਪਟੀ ਡੀ.ਈ.ਓ. ਚਮਕੌਰ ਸਿੰਘ ਬਠਿੰਡਾ ਨਾਲ ਉਨ੍ਹਾਂ ਦੇ ਫੋਨ ਉਤੇ ਇਸ ਸਕੂਲ ਬਾਰੇ ਪੱਖ ਲਿਆ ਗਿਆ ਤਾਂ ਉਨਾਂ ਕਿਹਾ ਕਿ ਸਰਕਾਰ ਵਲੋਂ ਸਕੂਲਾਂ ਵਿਚ ਛੁੱਟੀਆਂ ਕੀਤੀਆਂ ਗਈਆਂ ਹਨ ਪਰ ਜੇਕਰ ਕਿਸੇ ਪ੍ਰਾਈਵੇਟ ਸਕੂਲ ਮਾਲਕ ਵਲੋਂ ਸਿੱਖਿਆ ਵਿਭਾਗ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ ਤਾਂ ਕਾਨੂੰਨ ਮੁਤਾਬਿਕ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ