ਭਾਰਤ-ਨਿਊਜ਼ੀਲੈਂਡ ਪਹਿਲਾ ਵਨਡੇ : ਭਾਰਤ ਵਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
ਵਡੋਦਰਾ (ਗੁਜਰਾਤ), 11 ਜਨਵਰੀ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਵਡੋਦਰਾ ਦੇ ਕੋਟੰਬੀ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਟਾਸ ਜਿੱਤ ਕੇ ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਨਿਊਜ਼ੀਲੈਂਡ ਨੂੰੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ।
ਦੋਵਾਂ ਟੀਮਾਂ ਲਈ ਇਹ 2026 ਦਾ ਪਹਿਲਾ ਇਕਦਿਨਾਂ ਮੈਚ ਹੈ। ਨਿਊਜ਼ੀਲੈਂਡ ਦੀ ਕਪਤਾਨੀ ਮਾਈਕਲ ਬ੍ਰੇਸਵੈੱਲ ਕਰ ਰਹੇ ਹਨ, ਜਦੋਂ ਕਿ ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਭਾਰਤੀ ਟੀਮ ਮਹਿਮਾਨ ਟੀਮ ਵਿਰੁੱਧ ਆਪਣੇ ਮਜ਼ਬੂਤ ਘਰੇਲੂ ਰਿਕਾਰਡ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗੀ। ਭਾਰਤ ਨੇ ਨਿਊਜ਼ੀਲੈਂਡ ਵਿਰੁੱਧ ਆਪਣੇ ਪਿਛਲੇ ਸੱਤ ਇਕ ਇਕ ਦਿਨਾਂ ਮੈਚ ਜਿੱਤੇ ਹਨ ਅਤੇ ਇਸ ਲੜੀ ਨੂੰ ਵਧਾਉਣ ਦੀ ਕੋਸ਼ਿਸ਼ ਕਰੇਗੀ। ਇਸ ਦੌਰਾਨ ਨਿਊਜ਼ੀਲੈਂਡ ਨੇ 2025 ਚੈਂਪੀਅਨਜ਼ ਟਰਾਫੀ ਫਾਈਨਲ ਵਿਚ ਭਾਰਤ ਤੋਂ ਹਾਰਨ ਤੋਂ ਬਾਅਦ ਲਗਾਤਾਰ 9 ਮੈਚ ਜਿੱਤੇ ਹਨ।
;
;
;
;
;
;
;
;