ਸਾਡੀ ਸਰਕਾਰ ਨੇ ਬਹੁਤ ਵੱਡੀ ਗਾਰੰਟੀ ਅੱਜ ਪੂਰੀ ਕੀਤੀ ਹੈ - ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ੍ਹ, 8 ਮਾਰਚ - ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਸੂਬੇ ਵਿਚ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਐਲਾਨ ਤੋਂ ਬਾਅਦ ਪ੍ਰੈੱਸ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 13 ਅਪ੍ਰੈਲ ਤੋਂ ਇਸ ਯੋਜਨਾ ਦੀ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। ਸਾਡੀ ਸਰਕਾਰ ਨੇ ਬਹੁਤ ਵੱਡੀ ਗਾਰੰਟੀ ਅੱਜ ਪੂਰੀ ਕੀਤੀ ਹੈ ਕਿਉਂਕਿ ਮਾਵਾਂ-ਭੈਣਾਂ ਤੋਂ ਬਿਨਾਂ ਨਾ ਦੇਸ਼ ਚੱਲ ਸਕਦਾ ਹੈ ਤੇ ਨਾ ਹੀ ਘਰ।ਉਨ੍ਹਾਂ ਕਿਹਾ ਕਿ ਹੁਣ ਮਹਿਲਾਵਾਂ ਕਿਸੇ 'ਤੇ ਨਿਰਭਰ ਨਹੀਂ ਰਹਿਣਗੀਆਂ। ਇਹ ਸਿਰਫ਼ ਬਜਟ ਨਹੀਂ, ਤਰੱਕੀ ਦਾ ਐਫੀਡੇਵਿਟ ਹੈ।ਬਜਟ ਵਿਚ ਹਰ ਵਰਗ ਨੂੰ ਸ਼ਾਮਿਲ ਕੀਤਾ ਗਿਆ ਹੈ ਤੇ ਸਾਨੂੰ ਖਜ਼ਾਨੇ ਦਾ ਸਹੀ ਇਸਤੇਮਾਲ ਕਰਨਾ ਆਉਂਦਾ ਹੈ।
;
;
;
;
;
;
;