JALANDHAR WEATHER

ਫ਼ਰੀਦਕੋਟ ਦੇ ਮੁੱਖ ਬਾਜ਼ਾਰ 'ਚ ਹੋਇਆ ਭੇਦਭਰੇ ਤਰੀਕੇ ਨਾਲ ਜ਼ੋਰਦਾਰ ਧਮਾਕਾ

ਫ਼ਰੀਦਕੋਟ, 14 ਅਪ੍ਰੈਲ - ਕੁਝ ਦੇਰ ਪਹਿਲਾਂ ਫ਼ਰੀਦਕੋਟ ਦੇ ਮੇਨ ਬਾਜ਼ਾਰ ਵਿਚ ਇਕ ਸੁਨਿਆਰੇ ਦੀ ਦੁਕਾਨ ਦੇ ਉੱਪਰ ਬਣੇ ਚੁਬਾਰੇ ਵਿਚ ਸੁਨਿਆਰ ਦੇ ਗਹਿਣੇ ਬਣਾਉਣ ਦਾ ਕੰਮ ਕਰਨ ਵਾਲੇ ਕਾਰੀਗਰ ਦੇ ਕਮਰੇ ਵਿਚ ਇਕ ਜ਼ੋਰਦਾਰ ਧਮਾਕਾ ਹੋਇਆ , ਜਿਸ ਦੀ ਆਵਾਜ਼ ਦੇ ਨਾਲ ਆਸ-ਪਾਸ ਦਾ ਇਲਾਕਾ ਪੂਰੀ ਤਰ੍ਹਾਂ ਦਹਿਲ ਗਿਆ। ਇਸ ਧਮਾਕੇ 'ਚ ਦੁਕਾਨ ਅੰਦਰ ਕੰਮ ਕਰ ਰਿਹਾ ਇਕ ਕਾਰੀਗਰ ਬੁਰੀ ਤਰ੍ਹਾਂ ਝੁਲਸ ਗਿਆ , ਜਿਸ ਨੂੰ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚਾਇਆ ਗਿਆ। ਮਿਲੀ ਪਹਿਲੀ ਜਾਣਕਾਰੀ ਤੋਂ ਸਾਹਮਣੇ ਆਇਆ ਕਿ ਇਹ ਧਮਾਕਾ ਗੈਸ ਸਿਲੰਡਰ ਦੇ ਕਾਰਨ ਹੋਇਆ ਹੈ , ਪਰ ਦੂਜੇ ਪਾਸੇ ਕਿਤੇ ਨਾ ਕਿਤੇ ਇਸ ਪਿੱਛੇ ਕੋਈ ਭੇਤ ਵੀ ਲੁਕਿਆ ਹੋਇਆ ਨਜ਼ਰ ਆ ਰਿਹਾ ਹੈ, ਜਿਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ