ਗੈਂਗਸਟਰ ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ ਬਰਾੜ ਦੀ ਸ੍ਰੀ ਮੁਕਤਸਰ ਸਾਹਿਬ ਦੀ ਮਾਨਯੋਗ ਅਦਾਲਤ ਨੇ ਜ਼ਮਾਨਤ ਕੀਤੀ ਮਨਜ਼ੂਰ
ਸ੍ਰੀ ਮੁਕਤਸਰ ਸਾਹਿਬ,1 ਮਈ (ਬੂਟਾ ਸਿੰਘ)- ਸਾਲ 2024 ਦੇ ਵਿੱਚ ਮੁਕਤਸਰ ਦੇ ਨੇੜਲੇ ਪਿੰਡ ਉਦੇਕਰਨ ਦੇ ਇੱਕ ਵਿਅਕਤੀ ਕੋਲੋਂ ਗੈਂਗਸਟਰ ਗੋਲਡੀ ਬਰਾੜ ਦੇ ਵੱਲੋਂ 50 ਲੱਖ ਦੀ ਰੰਗਦਾਰੀ ਦੇ ਮਾਮਲੇ ਦੇ ਵਿੱਚ ਮੁਕਤਸਰ ਪੁਲਿਸ ਦੇ ਵੱਲੋਂ ਗੋਲਡੀ ਬਰਾੜ ਦੇ ਮਾਤਾ ਪਿਤਾ ਨੂੰ ਆਪਣੀ ਗ੍ਰਿਫਤ ਦੇ ਵਿੱਚ ਲਿਆ ਗਿਆ ਸੀ ਜਿਸ ਤੋਂ ਬਾਅਦ ਮਾਨਯੋਗ ਅਦਾਲਤ ਦੇ ਵਿੱਚ ਵੱਖ-ਵੱਖ ਪੇਸ਼ੀ ਦੌਰਾਨ ਮਾਨਯੋਗ ਅਦਾਲਤ ਸ੍ਰੀ ਮੁਕਤਸਰ ਸਾਹਿਬ ਨੇ ਗੋਲਡੀ ਬਰਾੜ ਦੇ ਮਾਤਾ ਪਿਤਾ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ।
ਅੱਜ ਮਾਨਯੋਗ ਅਦਾਲਤ ਅਡੀਸ਼ਨਲ ਅਤੇ ਸੈਸ਼ਨ ਜੱਜ ਸ੍ਰੀ ਰਮਨ ਕੁਮਾਰ ਦੀ ਅਦਾਲਤ ਨੇ ਕਰੀਬ ਤਿੰਨ ਮਹੀਨੇ ਬਾਅਦ ਗੈਂਗਸਟਰ ਗੋਲਡੀ ਬਰਾੜ ਦੇ ਪਿਤਾ ਦੀ ਜ਼ਮਾਨਤ ਮਨਜ਼ੂਰ ਕੀਤੀ ਹੈ। ਦੱਸਦੀਏ ਕਿ ਕਰੀਬ ਇੱਕ ਮਹੀਨਾ ਪਹਿਲਾਂ ਗੋਲਡੀ ਬਰਾੜ ਦੀ ਮਾਤਾ ਦੀ ਜਮਾਨਤ ਮਨਜ਼ੂਰ ਹੋਈ ਸੀ ਤੇ ਅੱਜ ਗੋਲਡੀ ਬਰਾੜ ਦੇ ਪਿਤਾ ਨੂੰ ਮਾਨਯੋਗ ਅਦਾਲਤ ਦੇ ਵੱਲੋਂ ਜਮਾਨਤ ਦਿੱਤੀ ਗਈ।
;
;
;
;
;
;
;
;