JALANDHAR WEATHER

ਮਾਪਿਆਂ ਦੇ ਕਥਿਤ ਤੌਰ 'ਤੇ ਘਰੇਲੂ ਝਗੜੇ ਤੋਂ ਪ੍ਰੇਸ਼ਾਨ 15 ਸਾਲਾਂ ਬੱਚੇ ਨੇ ਘਰ 'ਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਕਪੂਰਥਲਾ, 18 ਮਈ (ਅਮਨਜੋਤ ਸਿੰਘ ਵਾਲੀਆ) - ਮੁਹੱਲਾ ਅਰਫਵਲਾ ਵਿਖੇ ਮਾਪਿਆਂ ਦੇ ਕਥਿਤ ਤੌਰ 'ਤੇ ਘਰੇਲੂ ਝਗੜੇ ਤੋਂ ਉਪਰੰਤ ਪਿਤਾ ਨੂੰ ਪੁਲਿਸ ਵਲੋਂ ਲੈ ਕੇ ਜਾਣ ਤੋਂ ਬਾਅਦ ਪ੍ਰੇਸ਼ਾਨ 15 ਸਾਲਾਂ ਬੱਚੇ ਨੇ ਘਰ ਵਿਚ ਗਾਡਰ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਦੀ ਭੈਣ ਹੀਨਾ ਪਤਨੀ ਪਿ੍ੰਸ ਨੇ ਦੱਸਿਆ ਕਿ ਮੇਰੇ ਮਾਤਾ-ਪਿਤਾ ਦਾ ਘਰੇਲੂ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਮੇਰੇ ਪਿਤਾ ਨੂੰ ਥਾਣਾ ਸਿਟੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ । ਜਦੋਂ ਮੇਰੇ ਭਰਾ ਅਮਿਤ ਪੁੱਤਰ ਆਸ਼ੂ ਵਾਸੀ ਅਰਫਵਾਲਾ ਮੁਹੱਲਾ ਨੂੰ ਪਤਾ ਲੱਗਾ ਕਿ ਉਸ ਦੇ ਪਿਤਾ ਨੂੰ ਥਾਣਾ ਸਿਟੀ ਦੀ ਪੁਲਿਸ ਵਲੋਂ ਫੜ ਲਿਆ ਗਿਆ ਹੈ ਤਾਂ ਇਸਤੋਂ ਬਾਅਦ ਉਸ ਨੇ ਘਰ ਵਿਚ ਆ ਕੇ ਕਥਿਤ ਤੌਰ 'ਤੇ ਗਾਡਰ ਨਾਲ ਪਰਨਾ ਪਾ ਕੇ ਫਾਹਾ ਲੈ ਲਿਆ । ਜਦੋਂ ਉਸ ਦੇ ਮੁਹੱਲੇ ਦਾ ਕੋਈ ਵਿਅਕਤੀ ਉਨ੍ਹਾਂ ਦੇ ਘਰ ਗਿਆ ਤਾਂ ਉਨ੍ਹਾਂ ਨੇ ਇਸ ਘਟਨਾ ਸੰਬੰਧੀ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ, ਜਿਸ 'ਤੇ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਤੁਰੰਤ ਗਾਡਰ ਤੋਂ ਹੇਠਾਂ ਲਾਹ ਕੇ ਸਿਵਲ ਹਸਪਤਾਲ ਲਿਆਂਦਾ ਜਿੱਥੇ ਡਿਊਟੀ ਡਾ. ਸੁਪਨੀਤ ਕੌਰ ਨੇ ਜਾਂਚ ਤੋਂ ਬਾਅਦ ਉਸਨੂੰ ਮਿ੍ਤਕ ਐਲਾਨ ਦਿੱਤਾ । ਇਸ ਸੰਬੰਧੀ ਥਾਣਾ ਸਿਟੀ ਦੇ ਏ.ਐਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਮਿ੍ਤਕ ਅਮਿਤ ਜੋ ਕਿ ਮਾਪਿਆਂ ਦੇ ਝਗੜੇ ਨੂੰ ਲੈ ਕੇ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਸੀ, ਜਿਸ 'ਤੇ ਉਸ ਨੇ ਇਹ ਕਦਮ ਚੁੱਕਿਆ ਹੈ ।ਪੁਲਿਸ ਵਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਗਿਆ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ