ਅਣਪਛਾਤਿਆਂ ਨੇ ਇਕ ਘਰ 'ਤੇ ਚਲਾਈਆਂ ਤਾਬੜ ਤੋੜ ਗੋਲੀਆਂ
ਮਾਹਿਲਪੁਰ (ਹੁਸ਼ਿਆਰਪੁਰ), 24 ਮਈ (ਰਜਿੰਦਰ ਸਿੰਘ) - ਬੀਤੀ ਦੇਰ ਰਾਤ ਮਾਹਿਲਪੁਰ ਨਾਲ ਲੱਗਦੇ ਪਿੰਡ ਨਮੋਲੀਆਂ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਅਣਪਛਾਤਿਆਂ ਨੇ ਇਕ ਘਰ 'ਤੇ ਚਾਰ ਦੇ ਕਰੀਬ ਗੋਲੀਆ ਚਲਾ ਦਿੱਤੀਆਂ। ਘਰ ਵਿਚ ਚਾਰ ਪਰਿਵਾਰਿਕ ਮੈਂਬਰ ਸੁੱਤੇ ਹੋਏ ਹਨ, ਪਰ ਜਾਨੀ ਨੁਕਸਾਨ ਦਾ ਬਚਾਅ ਰਿਹਾ।
ਪਿੰਡ ਵਿਚ ਗੋਲੀਆ ਚੱਲਣ ਦਾ ਪਤਾ ਲੱਗਣ ਤੇ ਪਿੰਡ ਦੀ ਪੰਚਾਇਤ ਨੇ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਸੂਚਿਤ ਕੀਤਾ ਜਿਸ 'ਤੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕੀਤੀ ਦਿੱਤੀ ਹੈ। ਸੀ.ਸੀ.ਟੀ.ਵੀ. ਖੋਗੋਲਣ ਤੋਂ ਪਤਾ ਲੱਗਦਾ ਹੈ ਕਿ ਗੋਲੀਆ ਇਕ ਮੋਟਸਾਈਕਲ 'ਤੇ ਸਵਾਰ ਦੋ ਅਣਪਛਾਤਿਆਂ ਵਲੋਂ ਚਲਾਈਆਂ ਗਈਆਂ।
;
;
;
;
;
;
;
;