JALANDHAR WEATHER

ਕੇਂਦਰ ਸਰਕਾਰ ਵਲੋਂ ਦਿੱਲੀ ਜਿਮਖਾਨਾ ਕਲੱਬ ਨੂੰ 5 ਜੂਨ ਤੱਕ ਜਾਇਦਾਦ ਦਾ ਕਬਜ਼ਾ ਸੌਂਪਣ ਦਾ ਹੁਕਮ

ਨਵੀਂ ਦਿੱਲੀ, 24 ਮਈ - ਕੇਂਦਰ ਨੇ ਜਨਤਕ ਉਦੇਸ਼, ਰੱਖਿਆ ਬੁਨਿਆਦੀ ਢਾਂਚੇ ਅਤੇ ਰਾਸ਼ਟਰੀ ਸੁਰੱਖਿਆ ਦੇ ਵਿਚਾਰਾਂ ਦਾ ਹਵਾਲਾ ਦਿੰਦੇ ਹੋਏ, ਨਵੀਂ ਦਿੱਲੀ ਦੇ ਸਫਦਰਜੰਗ ਰੋਡ 'ਤੇ ਸਥਿਤ ਇਤਿਹਾਸਕ ਦਿੱਲੀ ਜਿਮਖਾਨਾ ਕਲੱਬ ਦੀ ਜ਼ਮੀਨ ਵਿਚ ਮੁੜ ਪ੍ਰਵੇਸ਼ ਕਰਨ ਅਤੇ ਉਸ ਨੂੰ ਵਾਪਸ ਲੈਣ ਹੁਕਮ ਜਾਰੀ ਕੀਤਾ ਹੈ। ਸਰਕਾਰ ਨੇ ਕਲੱਬ ਨੂੰ 5 ਜੂਨ, 2026 ਤੱਕ ਜਾਇਦਾਦ ਦਾ ਕਬਜ਼ਾ ਸੌਂਪਣ ਲਈ ਕਿਹਾ ਹੈ।
ਇਸ ਮੌਕੇ ਜਿਮਖਾਨਾ ਕਲੱਬ ਦੇ ਮੈਂਬਰਾਂ ਦਾ ਕਹਿਣਾ ਹੈ, "ਇਸਨੂੰ ਬੰਦ ਨਹੀਂ ਕੀਤਾ ਜਾ ਸਕਦਾ, ਇਹ ਇਕ ਬਹੁਤ ਹੀ ਉੱਚ ਪੱਧਰੀ ਕਲੱਬ ਹੈ, ਅਤੇ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ... ਇੱਥੇ ਮੈਂਬਰ ਬਣਨ ਵਾਲੇ ਸਾਰੇ ਸੀਨੀਅਰ ਨਾਗਰਿਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ