JALANDHAR WEATHER

ਬਰਨਾਲਾ ਨਗਰ ਨਿਗਮ ਚੋਣਾਂ ਲਈ ਵੋਟਿੰਗ ਹੋਈ ਸ਼ੁਰੂ

ਬਰਨਾਲਾ, 26 ਮਈ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਚੋਣਾਂ ਲਈ ਵੋਟਿੰਗ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋ ਗਿਆ ਹੈ। ਨਗਰ ਨਿਗਮ ਬਰਨਾਲਾ ਦੇ 48 ਵਾਰਡਾਂ ਲਈ ਵੋਟਾਂ ਪੈ ਰਹੀਆਂ ਹਨ ਅਤੇ 177 ਉਮੀਦਵਾਰ ਚੋਣ ਮੈਦਾਨ ਵਿਚ ਹਨ। ਨਗਰ ਨਿਗਮ ਦੇ ਕੁੱਲ 50 ਵਾਰਡ ਹਨ ਪਰ ਵਾਰਡ ਨੰਬਰ 4 ਅਤੇ ਵਾਰਡ ਨੰਬਰ 31 ਵਿਚ ‘ਆਪ’ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਹੋ ਜਾਣ ਕਾਰਨ ਹੁਣ 48 ਵਾਰਡਾਂ ਵਿਚ ਹੀ ਵੋਟਾਂ ਪੈ ਰਹੀਆਂ ਹਨ। 48 ਵਾਰਡਾਂ ਵਿਚ ਵੋਟਾਂ ਪਾਉਣ ਲਈ 95 ਪੋਲਿੰਗ ਬੂਥਾਂ ਬਣਾਏ ਗਏ ਹਨ ਅਤੇ 84858 ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ