80 ਸਾਲਾ ਬਜ਼ੁਰਗ ਮਹਿਲਾ ਡਾਕਟਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ
ਮਲੋਟ, 26 ਮਈ (ਪਾਟਿਲ)- ਮਲੋਟ ਨਗਰ ਕੌਂਸਲ ਚੋਣਾਂ ਦੌਰਾਨ ਜਿੱਥੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਵੋਟਿੰਗ ਲਈ ਪੁਖਤਾ ਪ੍ਰਬੰਧ ਕੀਤੇ ਗਏ ਅਤੇ ਕਈ ਰਾਜਨੀਤਿਕ ਆਗੂਆਂ ਨੇ ਸੰਤੁਸ਼ਟੀ ਪ੍ਰਗਟਾਈ, ਉੱਥੇ ਸ਼ਹਿਰ ਦੀ 80 ਸਾਲਾ ਔਰਤਾਂ ਦੇ ਰੋਗਾਂ ਦੀ ਮਾਹਰ ਡਾ. ਦਵਿੰਦਰ ਕੌਰ ਸੇਖੋਂ ਪਤਨੀ ਰਿਟਾਇਰਡ ਸਿਵਲ ਸਰਜਨ ਡਾ. ਗੁਰਜੰਟ ਸਿੰਘ ਸੇਖੋ ਨੇ ਆਪਣੇ ਵੋਟਿੰਗ ਤਜ਼ਰਬੇ ਨੂੰ ਲੈ ਕੇ ਨਾਰਾਜ਼ਗੀ ਜਤਾਈ।
ਉਨ੍ਹਾਂ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਪਤੀ ਸਵੇਰੇ 7:45 ਵਜੇ ਤੋਂ ਵੋਟ ਪਾਉਣ ਲਈ ਨਿਕਲੇ ਪਰ ਬੂਥ ਅਤੇ ਵਾਰਡ ਬਦਲੇ ਹੋਣ ਕਾਰਨ ਗਲੀਆਂ ਵਿਚ ਖੱਜਲ-ਖੁਆਰ ਹੁੰਦੇ ਰਹੇ। ਉਨ੍ਹਾਂ ਕਿਹਾ ਕਿ ਦੋਵੇਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ, ਫਿਰ ਵੀ ਕਿਸੇ ਵਲੋਂ ਸਹਾਇਤਾ ਨਹੀਂ ਦਿੱਤੀ ਗਈ ਅਤੇ ਵੀਲਚੇਅਰ ਵਰਗਾ ਪ੍ਰਬੰਧ ਵੀ ਨਜ਼ਰ ਨਹੀਂ ਆਇਆ। ਉਨ੍ਹਾਂ ਸਰਕਾਰ ਕੋਲ ਬਜ਼ੁਰਗ ਅਤੇ ਬਿਮਾਰ ਵੋਟਰਾਂ ਲਈ ਸੁਵਿਧਾਵਾਂ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ।ਵਰਨਣ ਯੋਗ ਹੈ ਕਿ ਮਹਿਲਾ ਡਾਕਟਰ ਖੁਦ ਕੈਂਸਰ ਦੀ ਮਰੀਜ਼ ਹੈ ਅਤੇ ਡਾਕਟਰ ਗੁਰਜੰਟ ਸਿੰਘ ਸੇਖੋ ਦੀ ਕਲੋਟ ਕਾਰਨ ਸਿਹਤ ਨਾਸਾਜ ਹੈ।
;
;
;
;
;
;
;
;