JALANDHAR WEATHER

ਨਗਰ ਪਾਲਿਕਾ ਮਲੋਟ ਦੇ 27 ਵਾਰਡਾਂ ਵਿੱਚ ਚੱਲ ਰਿਹਾ ਵੋਟਾਂ ਦਾ ਕੰਮ

ਮਲੋਟ, 26 ਮਈ (ਅਜਮੇਰ ਸਿੰਘ ਬਰਾੜ)- ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੋ ਮਲੋਟ ਤੋਂ ਵਿਧਾਇਕਾ ਵੀ ਹਨ, ਨੇ ਲੋਕਾਂ ਨੂੰ ਨਗਰ ਪਾਲਿਕਾ ਦੀਆਂ ਵੋਟਾਂ ਜਰੂਰ ਪਾਉਣ ਲਈ ਅਤੇ ਅਮਨ ਅਮਾਨ ਨਾਲ ਪਾਉਣ ਲਈ ਵੀ ਕਿਹਾ। ਉਹਨਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਜ਼ਿਕਰ ਯੋਗ ਹੈ ਕਿ ਲਗਭਗ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰਾਂ ਨੇ ਬਾਹਰੋਂ ਪਿੰਡਾਂ ਵਿੱਚੋਂ ਆਪਦੇ ਹਮੈਤੀਆਂ ਨੂੰ ਸੱਦਿਆ ਹੋਇਆ ਹੈ ਅਤੇ ਕੁਝ ਵਾਰਡਾਂ ਵਿੱਚ ਵੋਟਾਂ ਨੂੰ ਲੈ ਕੇ ਰੌਲਾ ਰੱਪਾ ਵੀ ਪੈ ਸਕਦਾ ਹੈ।
ਉਧਰ ਦੁਪਹਿਰ ਹੋਣ ਕਰਕੇ ਵੋਟਰਾਂ ਨੂੰ ਲਾਈਨਾਂ ਵਿੱਚ ਲੱਗਣਾ ਬੜਾ ਮੁਸ਼ਕਲ ਲੱਗ ਰਿਹਾ ਹੈ ਕਿਉਂਕਿ ਬਹੁਤੇ ਥਾਵਾਂ ਤੇ ਕਿਸੇ ਟੈਂਟ ਜਾਂ ਛਾਂ ਦਾ ਪ੍ਰਬੰਧ ਨਹੀਂ ਹੈ ਨਾ ਹੀ ਪੀਣ ਵਾਲੇ ਪਾਣੀ ਦਾ ਕੋਈ ਚੰਗਾ ਪ੍ਰਬੰਧ ਕੀਤਾ ਗਿਆ ਹੈ ਜਿਸ ਕਰਕੇ ਵੋਟਰਾਂ ਨੂੰ ਇਹਨਾਂ ਗੱਲਾਂ ਕਰਕੇ ਮੁਸ਼ਕਲ ਆ ਰਹੀ ਹੈ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ