JALANDHAR WEATHER

ਆਈ.ਪੀ.ਐਲ. ਪਹਿਲਾ ਪਲੇਆਫ਼ : ਬੈਂਗਲੁਰੂ ਨੇ ਗੁਜਰਾਤ ਨੂੰ ਜਿੱਤਣ ਲਈ ਦਿੱਤਾ 255 ਦੌੜਾਂ ਦਾ ਟੀਚਾ

ਧਰਮਸ਼ਾਲਾ, 26 ਮਈ - ਆਈ.ਪੀ.ਐਲ. 2026 ਦਾ ਪਹਿਲਾ ਪਲੇਆਫ਼ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਗੁਜਰਾਤ ਟਾਈਟਨਜ਼ ਵਿਚਕਾਰ ਧਰਮਸ਼ਾਲਾ ਵਿਖੇ ਹੋ ਰਿਹਾ ਹੈ। ਟਾਸ ਜਿੱਤ ਕੇ ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਨੇ ਬੈਂਗਲੁਰੂ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਬੈਂਗਲੁਰੂ ਨੇ ਨਿਰਧਾਰਤ 20 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ 'ਤੇ 254 ਦੌੜਾਂ ਬਣਾਈਆਂ। ਬੈਂਗਲੁਰੂ ਵਲੋਂ ਕਪਤਾਨ ਰਜਤ ਪਾਟੀਦਾਰ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆ 93 (33 ਗੇਂਦਾਂ) ਦੌੜਾਂ ਬਣਾਈਆਂ ਜੋ ਕਿ ਅੰਤ ਤੱਕ ਆਊਟ ਨਹੀਂ ਹੋਏ। ਇਸ ਤੋਂ ਇਲਾਵਾ ਵਿਰਾਟ ਕੋਹਲੀ ਨੇ 43 (25 ਗੇਂਦਾਂ) ਅਤੇ ਕੁਨਾਲ ਪਾਂਡਿਆ 43 (28 ਗੇਂਦਾਂ) ਦੌੜਾਂ ਦਾ ਯੋਗਦਾਨ ਦਿੱਤਾ। ਗੁਜਰਾਤ ਵਲੋਂ ਕਿਗਸੋ ਰਬਾਡਾ ਅਤੇ ਜੇਸਨ ਹੋਲਡਰ ਨੇ 2-2 ਵਿਕਟਾਂ ਹਾਸਲ ਕੀਤੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ