JALANDHAR WEATHER

ਪਟਾਕਾ ਫੈਕਟਰੀ ’ਚ ਲੱਗੀ ਅੱਗ, ਚਾਰ ਦੀ ਮੌਤ

ਜੈਪੁਰ, 9 ਜੂਨ-ਜੈਪੁਰ ਦੇ ਖੋਹ ਨਾਗੋਰੀਆਂ ਇਲਾਕੇ ਵਿਚ ਅੱਜ ਸਵੇਰੇ 11 ਵਜੇ ਇਕ ਪਟਾਕਾ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਇਸ ਵਿਚ ਇਕ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਮਜ਼ਦੂਰ ਸੜ ਗਏ। ਜੈਪੁਰ ਦੇ ਕੁਲੈਕਟਰ ਸੰਦੇਸ਼ ਨਾਇਕ ਨੇ ਦੱਸਿਆ ਕਿ ਪਟਾਕਾ ਫੈਕਟਰੀ ਖੋਹ ਨਾਗੋਰੀਆਂ ਦੇ ਆਇਸ਼ਾ ਨਗਰ ਤਲਾਈ ਇਲਾਕੇ ਵਿਚ ਆਈ.ਟੀ.ਆਈ. ਕਾਲਜ ਦੇ ਨੇੜੇ ਸਥਿਤ ਹੈ। ਅੱਗ ਕੁਝ ਜਲਣਸ਼ੀਲ ਪਦਾਰਥਾਂ ਦੀ ਮੌਜੂਦਗੀ ਕਾਰਨ ਲੱਗੀ।

ਜਾਣਕਾਰੀ ਅਨੁਸਾਰ ਫੈਕਟਰੀ ਦੇ ਅੰਦਰ ਵੱਡੀ ਗਿਣਤੀ ਵਿਚ ਪਟਾਕੇ ਰੱਖੇ ਗਏ ਸਨ, ਜੋ ਸੜ ਕੇ ਸੁਆਹ ਹੋ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ