ਮੁੱਖਦੇਵ ਸਿੰਘ ਆਲੋਵਾਲ ਮਾਰਕਿਟ ਕਮੇਟੀ ਕਾਦੀਆਂ ਦੇ ਚੇਅਰਮੈਨ ਬਣੇ
ਬਟਾਲਾ, 15 ਜੁਲਾਈ (ਸਤਿੰਦਰ ਸਿੰਘ)-ਆਮ ਆਦਮੀ ਪਾਰਟੀ ਦੇ ਜਿਲਾ ਮੀਡੀਆ ਇੰਚਾਰਜ ਮੁੱਖਦੇਵ ਸਿੰਘ ਆਲੋਵਾਲ ਨੂੰ ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀ ਕਾਦੀਆਂ ਦਾ ਚੇਅਰਮੈਨ ਲਗਾਇਆ ਗਿਆ ਹੈ। ਇਹ ਨਿਯੁਕਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਸਤਖਾਂ ਹੇਠ ਜਾਰੀ ਪੱਤਰ ਵਿਚ ਪੰਜਾਬ ਅੰਦਰ ਕੁੱਲ 17 ਚੇਅਰਮੈਨ ਬਣਾਏ ਗਏ ਹਨ, ਜਿਸ ਵਿਚ ਨੰਬਰ 9 ’ਤੇ ਮੁੱਖਦੇਵ ਸਿੰਘ ਨੂੰ ਮਾਰਕਿਟ ਕਮੇਟੀ ਕਾਦੀਆਂ ਦਾ ਚੇਅਰਮੈਨ ਐਲਾਨਿਆ ਗਿਆ ਹੈ। ਇਸ ਨਿਯੁਕਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਅਤੇ ਖਾਸ ਕਰਕੇ ਹਲਕਾ ਕਾਦੀਆਂ ਦੇ ਵਰਕਰਾਂ ਵਿਚ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਨਿਯੁਕਤੀ ਉਪਰੰਤ ਮੁੱਖਦੇਵ ਸਿੰਘ ਆਲੋਵਾਲ ਨੇ ਕਿਹਾ ਕਿ ਉਹ ਪਾਰਟੀ ਸੁਪਰੀਮੋ ਸ੍ਰੀ ਅਰਵਿੰਦਰ ਕੇਜਰੀਵਾਲ, ਪੰਜਾਬ ਇੰਚਾਰਜ ਸ੍ਰੀ ਮੁਨੀਸ਼ ਸਿਸੋਦੀਆ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਪ੍ਰਧਾਨ ਅਮਨ ਅਰੋੜਾ ਕੈਬਨਿਟ ਮੰਤਰੀ ਪੰਜਾਬ , ਕਾਰਜਕਾਰੀ ਪੰਜਾਬ ਪ੍ਰਧਾਨ ਵਿਧਾਇਕ ਅਮਨਸੇਰ ਸਿੰਘ ਸੈਰੀ ਕਲਸੀ ਅਤੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦੇ ਧੰਨਵਾਦ ਕਰਦੇ ਹਨ ਅਤੇ ਵਿਸਵਾਸ ਦਿਵਾਉਂਦਾ ਹਾਂ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ, ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ।
;
;
;
;
;
;
;
;