ਅਸੀਂ ਜੋ ਵਾਅਦੇ ਕੀਤੇ, ਉਹ ਸਾਰੇ ਕਰ ਰਹੇ ਹਾਂ ਪੂਰੇ- ਮੁੱਖ ਮੰਤਰੀ ਮਾਨ
ਚੰਡੀਗੜ੍ਹ, 15 ਜੁਲਾਈ- ਮੁੱਖ ਮੰਤਰੀ ਮਾਨ ਨੇ ਟਵੀਟ ਕਰ ਕਿਹਾ ਕਿ ਮੁਕੇਰੀਆਂ ਦੀ ਪਵਿੱਤਰ ਧਰਤੀ ’ਤੇ ਮਿਲਿਆ ਤੁਹਾਡਾ ਪਿਆਰ ਤੇ ਵਿਸ਼ਵਾਸ ਮੇਰੇ ਲਈ ਸਭ ਤੋਂ ਵੱਡੀ ਤਾਕਤ ਹੈ। ਜੋ ਵਾਅਦੇ ਕੀਤੇ, ਉਹ ਪੂਰੇ ਕਰ ਰਹੇ ਹਾਂ… ਮੁਫ਼ਤ ਬਿਜਲੀ, ਬਿਹਤਰ ਸਰਕਾਰੀ ਸਕੂਲ, ਮਹਿਲਾਵਾਂ ਲਈ ਸਨਮਾਨ ਰਾਸ਼ੀ, ਸਿਹਤ ਸਹੂਲਤਾਂ ਦਾ ਵਿਸਥਾਰ, ਕਿਸਾਨਾਂ ਲਈ ਦਿਨ ਵੇਲੇ ਬਿਜਲੀ ਅਤੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਕੰਮ ਜਾਰੀ ਹੈ। ਮੇਰੀ ਰਾਜਨੀਤੀ ਕੁਰਸੀ ਲਈ ਨਹੀਂ, ਪੰਜਾਬ ਦੇ ਲੋਕਾਂ ਦੀ ਤਰੱਕੀ ਲਈ ਹੈ। ਤੁਹਾਡਾ ਭਰੋਸਾ ਹੀ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ।
ਪੰਜਾਬ ਨੂੰ ਹਰ ਖੇਤਰ ਵਿਚ ਮੁੜ ਨੰਬਰ ਇਕ ਬਣਾਉਣ ਦਾ ਇਹ ਸਫ਼ਰ ਤੁਹਾਡੇ ਸਾਥ ਨਾਲ ਇੰਝ ਹੀ ਜਾਰੀ ਰਹੇਗਾ…
ਇਨਕਲਾਬ ਜ਼ਿੰਦਾਬਾਦ
;
;
;
;
;
;
;
;