ਪੰਜਾਬ ਅੰਦਰ ਲਾਡੋਵਾਲ ਸਮੇਤ 8 ਟੋਲ ਪਲਾਜ਼ਿਆਂ ਦੇ ਟੋਲ ਦਰ ਵਿਚ ਹੋਇਆ ਵਾਧਾ
ਲਾਡੋਵਾਲ, (ਲੁਧਿਆਣਾ), 15 ਜੁਲਾਈ (ਬਲਬੀਰ ਸਿੰਘ ਰਾਣਾ)- ਪੰਜਾਬ ਅੰਦਰ ਲਾਡੋਵਾਲ ਸਮੇਤ 8 ਟੋਲ ਪਲਾਜ਼ਿਆਂ ਦੇ ਟੋਲ ਦਰ 14 ਜੁਲਾਈ ਦੀ ਰਾਤ 12 ਵਜੇ ਤੋਂ ਲਾਗੂ ਕਰਨ ਤੇ ਵਾਹਨ ਚਾਲਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵਲੋਂ ਇਸੇ ਸਾਲ 1 ਅਪ੍ਰੈਲ 2026 ਨੂੰ ਟੋਲ ਦਰਾਂ ਵਿਚ 5 ਰੁਪਏ ਦਾ ਵਾਧਾ ਕੀਤਾ ਗਿਆ ਸੀ l ਇਸ ਸੰਬੰਧੀ ਗੱਲਬਾਤ ਕਰਦਿਆਂ ਲੁਧਿਆਣਾ- ਜਲੰਧਰ ਨੈਸ਼ਨਲ ਹਾਈਵੇਅ ਸਥਿਤ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਦਪਿੰਦਰ ਪਾਲ ਨੇ ਦੱਸਿਆ ਕਿ ਪੰਜਾਬ ਅੰਦਰ ਲਾਡੋਵਾਲ ਸਮੇਤ ਅੱਠ ਟੋਲ ਪਲਾਜ਼ਾੰ ਦੇ ਟੋਲ ਦਰਾਂ ਵਿਚ ਵਾਧਾ ਕੀਤਾ ਗਿਆ ਹੈ, ਜਿਸ ਦੌਰਾਨ ਹੁਣ ਟੋਲ ਪਲਾਜ਼ਾ ਤੋਂ ਆਉਣ ਜਾਣ ਕਰਨ ਵਾਲੇ ਹਰੇਕ ਵਾਹਨ ਦੀ ਟੋਲ ਫੀਸ ਵਿਚ 10 ਰੁਪਏ ਦਾ ਵਾਧਾ ਕੀਤਾ ਗਿਆ ਹੈ ਅਤੇ ਵਪਾਰਕ ਵਾਹਨਾਂ ਦੀ ਟੋਲ ਫੀਸ ਵਿਚ 20 ਤੋਂ 30 ਰੁਪਏ ਦਾ ਵਾਧਾ ਕੀਤਾ ਗਿਆ, ਜਦ ਕਿ ਬਾਕੀ ਸ਼੍ਰੇਣੀਆਂ ਦੀਆਂ ਵੱਡੀਆਂ ਗੱਡੀਆਂ ਦੇ ਟੋਲ ਦਰਾਂ ਵਿਚ 10 ਤੋਂ 60 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈl ਵਾਹਨ ਚਾਲਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਲਾਡੋਵਾਲ ਟੋਲ ਪਲਾਜ਼ਾ ਦੇਸ਼ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ, ਜਿਸ ਦੇ 4 ਮਹੀਨਿਆਂ ਵਿਚ ਦੂਜੀ ਵਾਰ ਰੇਟ ਵਧਾ ਕੇ ਲੋਕਾਂ ਦੀਆਂ ਜੇਬਾਂ ’ਤੇ ਵਾਧੂ ਬੋਝ ਪਾਇਆ ਗਿਆ ਹੈ l
;
;
;
;
;
;
;
;