22 ਜੁਲਾਈ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਦੱਪਰ ਟੋਲ ਪਲਾਜ਼ਾ ਫਰੀ ਕਰੇਗੀ ਭਾਕਿਯੂ ਲੱਖੋਵਾਲ
ਡੇਰਾਬੱਸੀ (ਮੋਹਾਲੀ), 20 ਜੁਲਾਈ- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਬਲਾਕ ਡੇਰਾਬੱਸੀ ਦੀ ਮੀਟਿੰਗ ਦੱਪਰ ਦਫ਼ਤਰ ਵਿਖੇ ਮੀਤ ਪ੍ਰਧਾਨ ਪੰਜਾਬ ਮਨਪ੍ਰੀਤ ਸਿੰਘ ਅਮਲਾਲਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਭਾਰਤ–ਅਮਰੀਕਾ ਟੈਕਸ ਮੁਕਤ ਵਪਾਰ ਸਮਝੌਤਾ, ਦਿੱਲੀ ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਵਲੋਂ ਕੀਤੇ ਵਾਅਦੇ ਪੂਰੇ ਨਾ ਹੋਣ, ਐਮ.ਐਸ.ਪੀ. ਸਮੇਤ ਹੋਰ ਲੰਬਿਤ ਕਿਸਾਨੀ ਮੰਗਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 22 ਜੁਲਾਈ ਨੂੰ ਦੱਪਰ ਟੋਲ ਪਲਾਜ਼ਾ ਦੁਪਹਿਰ 12 ਵਜੇ ਤੋਂ ਸ਼ਾਮ 3 ਵਜੇ ਤੱਕ ਮੁਫ਼ਤ ਕਰਵਾਇਆ ਜਾਵੇਗਾ। ਮਨਪ੍ਰੀਤ ਸਿੰਘ ਅਮਲਾਲਾ ਨੇ ਕਿਹਾ ਕਿ ਟੋਲ ਫਰੀ ਕਰਨ ਦਾ ਪ੍ਰੋਗਰਾਮ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਕੀਤਾ ਜਾਵੇਗਾ ਅਤੇ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੋਕਤਾਂਤਰਿਕ ਤਰੀਕੇ ਨਾਲ ਉਠਾਉਣਗੇ।
ਇਸ ਮੌਕੇ ਕਾਰਜਕਾਰੀ ਬਲਾਕ ਪ੍ਰਧਾਨ ਹਰੀ ਸਿੰਘ ਬਹੋੜਾ, ਜਥੇਦਾਰ ਜਗਤਾਰ ਸਿੰਘ ਝਰਮੜੀ, ਰਣਜੀਤ ਸਿੰਘ ਰਾਣਾ, ਕੁਲਦੀਪ ਸਿੰਘ ਸਰਸੀਣੀ, ਅਮਰਜੀਤ ਸਿੰਘ ਜਾਸਤਨਾ, ਗੁਰਪਾਲ ਸਿੰਘ ਦੱਪਰ, ਧਰਮਪਾਲ ਘੋਲੂ ਮਾਜਰਾ, ਜਗਤਾਰ ਸਿੰਘ ਜਵਾਹਰਪੁਰ, ਕੇਹਰ ਸਿੰਘ ਜਡਿਆਲਾ, ਧਰਮ ਸਿੰਘ, ਸਾਹਿਬ ਸਿੰਘ, ਪਰਮਜੀਤ ਸਿੰਘ ਦੱਪਰ, ਹਰਪਾਲ ਸਿੰਘ ਚੌਂਦਹੇੜੀ, ਰਾਮ ਸਿੰਘ ਜੰਡਲੀ, ਛੱਜਾ ਸਿੰਘ ਦੱਪਰ, ਜਰਨੈਲ ਸਿੰਘ, ਗੁਲਾਬ ਸਿੰਘ ਬੈਰ ਮਾਜਰਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
;
;
;
;
;
;
;
;