JALANDHAR WEATHER

ਫਲੈਟ ਵੇਚਣ ਦੇ ਨਾਂ 'ਤੇ 16 ਲੱਖ ਦੀ ਠੱਗੀ ਮਾਰਨ ਵਾਲੇ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ

ਜ਼ੀਰਕਪੁਰ (ਮੋਹਾਲੀ), 20 ਜੁਲਾਈ (ਮਨਿੰਦਰ ਸਿੰਘ)- ਜ਼ੀਰਕਪੁਰ ਪੁਲਿਸ ਨੇ ਫਲੈਟ ਵੇਚਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹੇਠ ਪਤੀ-ਪਤਨੀ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਦੀਪਕ ਬਜਾਜ ਤੇ ਉਸ ਦੀ ਪਤਨੀ ਗੀਤਾ ਰਾਣੀ ਵਾਸੀ ਸਾਵਿਤਰੀ ਗਰੀਨ, ਵੀ ਆਈ ਪੀ ਰੋਡ, ਜ਼ੀਰਕਪੁਰ ਵਜੋਂ ਹੋਈ ਹੈ।

ਐਸ. ਐਸ. ਪੀ. ਮੋਹਾਲੀ ਨੂੰ ਦਿੱਤੀ ਸ਼ਿਕਾਇਤ ਵਿਚ ਜ਼ੀਰਕਪੁਰ ਨਿਵਾਸੀ ਸੰਜੀਵ ਵਰਮਾ ਵਾਸੀ ਜ਼ੀਰਕਪੁਰ ਨੇ ਦੱਸਿਆ ਕਿ ਉਸ ਨੇ ਉਕਤ ਮੁਲਜ਼ਮਾਂ ਨਾਲ ਮਾਇਆ ਗਾਰਡਨ ਸਿਟੀ ਦੇ ਬਲਾਕ ਜੇ-1 ਸਥਿਤ ਫਲੈਟ ਨੰਬਰ 111 ਦਾ ਸੌਦਾ 25.90 ਲੱਖ ਰੁਪਏ ਵਿਚ ਕੀਤਾ ਸੀ। ਸੌਦੇ ਤਹਿਤ ਉਸ ਨੇ ਵੱਖ-ਵੱਖ ਤਰੀਕਾਂ ਦੌਰਾਨ ਨਕਦ ਅਤੇ ਆਰ. ਟੀ. ਜੀ. ਐਸ. ਰਾਹੀਂ ਕੁੱਲ 18 ਲੱਖ ਰੁਪਏ ਅਦਾ ਕਰ ਦਿੱਤੇ। ਸ਼ਿਕਾਇਤਕਰਤਾ ਅਨੁਸਾਰ 19 ਮਈ, 2025 ਨੂੰ ਰਜਿਸਟਰੀ ਲਈ ਤਹਿਸੀਲ ਜ਼ੀਰਕਪੁਰ ਪਹੁੰਚਣ ਦੇ ਬਾਵਜੂਦ ਮੁਲਜ਼ਮ ਹਾਜ਼ਰ ਨਹੀਂ ਹੋਏ।

ਇਸ ਉਪਰੰਤ ਮਾਮਲੇ ਦੀ ਸ਼ਿਕਾਇਤ ਐਸ. ਐਸ. ਪੀ. ਦਫ਼ਤਰ ਨੂੰ ਦਿੱਤੀ ਗਈ। ਜਾਂਚ ਦੌਰਾਨ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਹੋਇਆ, ਜਿਸ ਤਹਿਤ ਮੁਲਜ਼ਮਾਂ ਨੇ 18 ਲੱਖ ਰੁਪਏ ਵਾਪਸ ਕਰਨ ਲਈ ਇਕ 2 ਲੱਖ ਅਤੇ ਦੋ 8-8 ਲੱਖ ਰੁਪਏ ਦੇ ਚੈੱਕ ਦਿੱਤੇ। ਸਮਝੌਤੇ ਦੇ ਭਰੋਸੇ 'ਤੇ ਸ਼ਿਕਾਇਤਕਰਤਾ ਨੇ ਪਹਿਲੀ ਸ਼ਿਕਾਇਤ ਵਾਪਸ ਲੈ ਲਈ, ਪਰ ਜਦੋਂ ਚੈੱਕ ਬੈਂਕ ਵਿਚ ਲਗਾਏ ਗਏ, ਤਾਂ ਤਿੰਨੋਂ ਹੀ ਬਾਊਂਸ ਹੋ ਗਏ। ਸ਼ਿਕਾਇਤ ਮੁਤਾਬਕ ਮੁਲਜ਼ਮਾਂ ਨੇ ਬਾਅਦ ਵਿਚ ਕੇਵਲ 2 ਲੱਖ ਰੁਪਏ ਹੀ ਵਾਪਸ ਕੀਤੇ, ਜਦਕਿ ਬਾਕੀ 16 ਲੱਖ ਰੁਪਏ ਅਜੇ ਵੀ ਬਕਾਇਆ ਹਨ। ਜਾਂਚ ਦੌਰਾਨ ਦੋਸ਼ਾਂ ਦੀ ਪੁਸ਼ਟੀ ਹੋਣ 'ਤੇ ਐਸ. ਐਸ. ਪੀ. ਦੇ ਹੁਕਮਾਂ ਅਨੁਸਾਰ ਜ਼ੀਰਕਪੁਰ ਪੁਲਿਸ ਥਾਣੇ ਵਿਚ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ