ਮਾਨ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ 25 ਪਰਿਵਾਰ ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ 'ਆਪ' ਵਿਚ ਸ਼ਾਮਿਲ
ਚੋਗਾਵਾਂ (ਅੰਮ੍ਰਿਤਸਰ), 20 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਸ਼ਹੂਰਾ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਤਕੜਾ ਹੁੰਗਾਰਾ ਮਿਲਿਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੋਕ ਭਲਾਈ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕੁਲਬੀਰ ਸਿੰਘ ਝੰਡੇਰੀਆ, ਮਨਦੀਪ ਸਿੰਘ ਸਮੇਤ 25 ਪਰਿਵਾਰ ਸ਼੍ਰੋਮਣੀ ਅਕਾਲੀ ਦਲ (ਬ) ਤੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ।
ਅੱਜ ਪਿੰਡ ਸ਼ਹੂਰਾ ਵਿਖੇ ਸ਼ਾਮਿਲ ਹੋਣ ਵਾਲੇ ਮੇਜਰ ਸਿੰਘ, ਜਗੀਰ ਸਿੰਘ ਰੇਸ਼ਮ ਸਿੰਘ, ਸੁਬੇਗ ਸਿੰਘ ਗੁਰਮੇਜ ਸਿੰਘ, ਗੁਰਵੇਲ ਸਿੰਘ, ਰਾਜਬੀਰ ਸਿੰਘ, ਸ਼ੱਬਾ ਸਿੰਘ ਜੈਮਲ ਸਿੰਘ, ਨਿਸ਼ਾਨ ਸਿੰਘ, ਕੁਲਦੀਪ ਸਿੰਘ, ਖੁਸ਼ਬੀਰ ਸਿੰਘ ਮੈਂਬਰ ਬਹਿੜਵਾਲ, ਮੇਜਰ ਸਿੰਘ ਤੇਜਬੀਰ ਸਿੰਘ, ਰਾਜਬੀਰ ਸਿੰਘ ਫੌਜੀ, ਨਵਜੋਤ ਸਿੰਘ ਜੋਤਾ, ਗੁਰਮੇਜ ਸਿੰਘ ਦੋਧੀ, ਕਵਲਜੀਤ ਸਿੰਘ ਰਿੰਟੂ ਪਹਿਲਵਾਨ ਆਦਿ ਪਰਿਵਾਰਾਂ ਨੂੰ ਹਲਕਾ ਇੰਚਾਰਜ ਸੋਨੀਆ ਮਾਨ ਨੇ ਪਾਰਟੀ ਦੇ ਮਫਰਲ ਪਾ ਕੇ ਸਨਮਾਨਿਤ ਕੀਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਧੜਾ-ਧੜ ਆਪ ਸ਼ਾਮਿਲ ਹੋ ਰਹੇ ਹਨ। 2027 ਦੀਆਂ ਚੋਣਾਂ ਵਿੱਚ 'ਆਪ' ਫਿਰ ਦੂਸਰੀ ਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਇਤਿਹਾਸ ਸਿਰਜੇਗੀ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰੇਸ਼ਮ ਵੜੈਚ, ਹਲਕਾ ਕੋਆਡੀਨੇਟਰ ਸੁਖਦੀਪ ਸਿੰਘ ਛੀਨਾ, ਜ਼ਿਲਾ ਪ੍ਰੀਸ਼ਦ ਵਾਈਸ ਚੇਅਰਮੈਨ ਲਖਬੀਰ ਸਿੰਘ ਮੰਜ, ਹਲਕਾ ਸੰਗਠਨ ਇਨਚਾਰਜ ਰਾਜਬੀਰ ਸਿੰਘ, ਵਿਰਾਸਤ ਸੇਵਾ ਸੰਗਠਨ ਇੰਚਾਰਜ ਅੰਮ੍ਰਿਤਪਾਲ ਸਿੰਘ ਸ਼ਹੂਰਾ, ਸਰਪੰਚ ਸਾਊਣ ਸਿੰਘ ਸ਼ਹੂਰਾ, ਸਰਪੰਚ ਜਗਦੀਸ਼ ਸਿੰਘ ਬਹਿੜਵਾਲ, ਸੁਖਚੈਨ ਸਿੰਘ ਬਰਾੜ, ਦਵਿੰਦਰ ਸਿੰਘ ਬਰਾੜ, ਸੋਸ਼ਲ ਮੀਡੀਆ ਹਲਕਾ ਕੋਆਰਡੀਨੇਟਰ ਅਮਿਤੋਜ ਸਿੰਘ ਆਦਿ ਹਾਜ਼ਰ ਸਨ।
;
;
;
;
;
;
;